ਪੈਸਾ

ਪੈਸਾ ਬਾਰੇ ਪੰਜਾਬੀ ਅਖਾਣ

  • ਪੈਸਾ

    ਤਣਾਵਾਂ ਪਈ ਦਾ ਅੱਧ ਮੁੱਲ ਹੁੰਦਾ ਹੈ

  • ਪੈਸਾ

    ਤਮਾਕੂ ਦਾ ਬਿਪਾਰੀ ਝੁਰੇ, ਗਲਾ ਸਕੇ ਤੇ ਸੁੱਕਾ ਭਰੇ

  • ਪੈਸਾ

    ਤਮਾਸ਼ਾ ਖ਼ਤਮ, ਪੈਸਾ ਹਜ਼ਮ

  • ਪੈਸਾ

    ਪਹਿਨੀ ਤਾਂ ਸੱਠਾਂ ਦੀ ਜੋੜੀ, ਨਹੀਂ ਤੇ ਨੱਕੋਂ ਵੀ ਬੋੜੀ

  • ਪੈਸਾ

    ਪਹਿਲੇ ਸਾਲ ਚਿੱਟੀ ਦੂਜੇ ਸਾਲ ਹੱਟੀ ਤੀਜੇ ਸਾਲ ਖੱਟੀ

  • ਪੈਸਾ

    ਪੈਂਦਿਓਂ ਧਾੜੋਂ, ਤੇ ਮਿਲਦਿਓਂ ਅੱਧਾ ਰੂੰ ਬਚਣਾ ਚੰਗਾ

  • ਪੈਸਾ

    ਪੈਸਾ ਉਹਦਾ, ਜਿਹਦੇ ਪੱਲੇ

  • ਪੈਸਾ

    ਪੈਸਾ ਕਪੁੱਤ, ਲੁੱਚਾ ਸਭ ਤੋਂ ਉੱਚਾ

  • ਪੈਸਾ

    ਪੈਸਾ ਕੋਈ ਨਾ ਪੱਲੇ, ਬਾਹਮਣ ਗੰਗਾ ਨੂੰ ਚਲੇ

  • ਪੈਸਾ

    ਪੈਸਾ ਗਾਂਠ ਦਾ, ਯਾਰ ਸਾਥ ਦਾ

  • ਪੈਸਾ

    ਪੈਸਾ ਦੀ ਮਾਇਆ ਹੈ

  • ਪੈਸਾ

    ਪੈਸਾ ਨਾ ਪੱਲੇ, ਤੇ ਬੈਸਾਖੀ ਵੇਖਣ ਚਲੇ

  • ਪੈਸਾ

    ਪੈਸਾ ਪੈਰ ਤੇ ਰਣ ਗੁਰੂ, ਜਿਧਰ ਆਖੇ ਉਧਰ ਤਰੋ

  • ਪੈਸਾ

    ਪੈਸਾ ਪੱਲੇ ਨਹੀਂ, ਸੌਦਾ ਛੇਤੀ ਦੇ

  • ਪੈਸਾ

    ਪੈਸਾ ਮਿਲੇ ਤੇ ਖ਼ੁਆਜਾ ਤੇ ਬੱਟ, ਨਹੀਂ ਤਾਂ ਕੰਜਰ ਫੁੱਟ

  • ਪੈਸਾ

    ਪੈਸਾ ਸਭ ਕੁਛ ਸਿੱਖਾ ਦਿੰਦਾ ਹੈ

  • ਪੈਸਾ

    ਪੈਸਾ ਹੱਥ ਦੀ ਮੇਲ ਹੈ

  • ਪੈਸਾ

    ਪੈਸੇ ਆਲੀਆ ਬਹਾਰ ਈ, ਰੇਵੜੀ ਕੜਾਕੇਦਾਰ ਈ

  • ਪੈਸਾ

    ਪੈਸੇ ਨੂੰ ਪੈਸਾ ਖਿੱਚਦਾ ਹੈ

  • ਪੈਸਾ

    ਪੈਸੇ ਵਾਲੀ ਦਾ ਈ ਬਾਲ ਖੇਡ ਦਾ ਹੈ

  • ਪੈਸਾ

    ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ

  • ਪੈਸਾ

    ਫੱਟੇ ਮੂੰਹ ਰਾਜ ਭਵਾਨੇ ਦਾ, ਇਕੋ ਭਾ ਆਟੇ ਦਾਣੇ ਦਾ

  • ਪੈਸਾ

    ਮਾਇਆ ਤੇ ਗਿਆਨ ਸਭੇ ਐਬ ਛੁਪਾਣ