-
ਖ਼ੁਦਗ਼ਰਜ਼ੀ
ਤਦੋਂ ਆਵਸ ਤਰਸ, ਜਦੋਂ ਅਪਣਾ ਕੋਈ ਮਰਸ
-
ਖ਼ੁਦਗ਼ਰਜ਼ੀ
ਤਾਪੇ ਬੁੜ ਕਾਈ ਐਂ, ਤਾਂ ਮੀਆਂ ਫ਼ਜ਼ਲੇ ਕੋਲ਼ ਆਈ ਐਂ
-
ਖ਼ੁਦਗ਼ਰਜ਼ੀ
ਤਿੰਨ ਪਾ ਦੀਆਂ ਤਿੰਨ ਪਕਾਈਆਂ, ਸਵਾ ਸੇਰ ਦੀ ਇੱਕ, ਜੇਠ ਨਿਪੁੱਤਾ ਤਿੰਨੇ ਖਾ ਗਿਆ, ਮੈਂ ਸੰਤੂ ਖਣ ਇੱਕ
-
ਖ਼ੁਦਗ਼ਰਜ਼ੀ
ਤੰਦਰੁਸਤ ਦੇ ਸਭ ਗਾਹਕ
-
ਖ਼ੁਦਗ਼ਰਜ਼ੀ
ਪਰਾਈ ਅੱਗ ਵਿਚ ਪੈਰ ਕੌਣ ਪਾਵੇ
-
ਖ਼ੁਦਗ਼ਰਜ਼ੀ
ਪਰੋਈ ਮੌਤ ਨੂੰ ਕੌਣ ਸਹੇੜੇ
-
ਖ਼ੁਦਗ਼ਰਜ਼ੀ
ਪਹਿਲਾਂ ਆਤਮਾ, ਫ਼ਿਰ ਪ੍ਰਮਾਤਮਾ
-
ਖ਼ੁਦਗ਼ਰਜ਼ੀ
ਪਹਿਲਾਂ ਆਪ, ਪਿੱਛੋਂ ਬਾਪ
-
ਖ਼ੁਦਗ਼ਰਜ਼ੀ
ਪਹਿਲਾਂ ਆਪਣਾ, ਪਿੱਛੋਂ ਬੇਗਾਨਾ
-
ਖ਼ੁਦਗ਼ਰਜ਼ੀ
ਪਹਿਲਾਂ ਘਰ ਦੇ, ਪਿੱਛੋਂ ਬਾਹਰ ਦੇ
-
ਖ਼ੁਦਗ਼ਰਜ਼ੀ
ਪਹਿਲਾਂ ਜੀ, ਫ਼ਿਰ ਜਹਾਨ
-
ਖ਼ੁਦਗ਼ਰਜ਼ੀ
ਪਹਿਲਾਂ ਪੁੱਤ, ਪਿਛੇਤਰ ਮਾਈ
-
ਖ਼ੁਦਗ਼ਰਜ਼ੀ
ਪਹਿਲਾਂ ਪੇਟ ਪੂਜਾ, ਪਿੱਛੋਂ ਕੰਮ ਦੂਜਾ
-
ਖ਼ੁਦਗ਼ਰਜ਼ੀ
ਪਹਿਲੇ ਖ਼ਵੀਸ਼, ਫ਼ਿਰ ਦਰਵੇਸ਼
-
ਖ਼ੁਦਗ਼ਰਜ਼ੀ
ਪੇਟ ਪਾਪੀ ਹੁੰਦਾ ਹੈ
-
ਖ਼ੁਦਗ਼ਰਜ਼ੀ
ਪੇਟ ਬੁਰੀ ਬਲ਼ਾ ਹੈ
-
ਖ਼ੁਦਗ਼ਰਜ਼ੀ
ਪੈਰਾਂ ਤੇ ਪਾਣੀ ਪੀਣ ਨਹੀਂ ਦਿੰਦਾ
-
ਖ਼ੁਦਗ਼ਰਜ਼ੀ
ਬਣੀਏ ਦਾ ਪੁੱਤ ਕੁਛ ਦੇਖ ਕੇ ਹੀ ਡਿੱਗਦਾ ਹੈ
-
ਖ਼ੁਦਗ਼ਰਜ਼ੀ
ਬਾਬਾ ਮਿਸਰੀ ਆਪਣੀ ਪਈ ਤਾਂ ਦੂਜੀ ਬਿਸਰੀ
-
ਖ਼ੁਦਗ਼ਰਜ਼ੀ
ਬੱਕਰਾ ਜਾਨੋਂ ਗਿਆ ਤੇ ਖਾਣ ਵਾਲੇ ਨੂੰ ਸੁਆਦ ਨਾ ਆਇਆ
-
ਖ਼ੁਦਗ਼ਰਜ਼ੀ
ਬੱਕਰਾ ਰੋਵੇ ਜਿੰਦ ਨੂੰ, ਕਸਾਈ ਮੱਝ ਨੂੰ
-
ਖ਼ੁਦਗ਼ਰਜ਼ੀ
ਸਿਆਲ਼ ਦੀ ਅੱਗ ਹਰ ਕੋਈ ਆਪਣੇ ਵੱਲ ਕੱਢੇ
ਖ਼ੁਦਗ਼ਰਜ਼ੀ
ਖ਼ੁਦਗ਼ਰਜ਼ੀ ਬਾਰੇ ਪੰਜਾਬੀ ਅਖਾਣ