ਜਾਨਵਰ

ਜਾਨਵਰ ਬਾਰੇ ਪੰਜਾਬੀ ਬੁਝਾਰਤਾਂ

  • ਜਾਨਵਰ

    ਕਰਮਾਂ ਚੌਕੀਦਾਰ ਏ
    ਸਭ ਦਾ ਵਫ਼ਾਦਾਰ ਏ
    ਫ਼ਿਰ ਕਿਉਂ ਘਰੋਂ ਬਾਹਰ ਏ

    ਜਵਾਬ: ਕੁੱਤਾ
  • ਜਾਨਵਰ

    ਕਾਲ਼ੀ ਕੁੱਤੀ ਸਿਰਹਾਣੇ ਸੁੱਤੀ
    ਸੌਂਹ ਮੈਨੂੰ ਮੈਂ ਨਹੀਓਂ ਡਿੱਠੀ

    ਜਵਾਬ: ਜੂੰ
  • ਜਾਨਵਰ

    ਇੱਕ ਜਨਾਵਰ ਅਸਲੀ
    ਨਾ ਉਹਦੀ ਹੱਡੀ ਨਾ ਪਸਲੀ

    ਜਵਾਬ: ਜੌਂਗ
  • ਜਾਨਵਰ

    ਇੱਕ ਨਾਰ ਜਿਸ ਘਰ ਆਵੇ
    ਭਾਗਾਂ ਵਾਲਾ ਉਹ ਕਹਾਵੇ

    ਜਵਾਬ: ਦੁੱਧ ਵਾਲਾ ਜਨੌਰ
  • ਜਾਨਵਰ

    ਭੌਰ ਫਿਰੇ ਹਰ ਡਾਲ਼ੀ ਡਾਲ਼ੀ
    ਰੰਗਤ ਉਸ ਦੀ ਭੂਰੀ ਕਾਲ਼ੀ
    ਮੂੰਹ ਵਿਚ ਉਸ ਦੇ ਗੁੜ ਦੀ ਭੇਲੀ
    ਰਹਿੰਦੀ ਵਿਚ ਘਣੀ ਹਵੇਲੀ
    ਸਾਰੀਆਂ ਭੈਣਾਂ ਉਹਦੀਆਂ ਹਾਣੀ
    ਪੀਵੇ ਫਲ ਦੇ ਹਿੱਕ ਵਿਚ ਪਾਣੀ

    ਜਵਾਬ: ਸ਼ਹਿਦ ਦੀ ਮੁਖੀ
  • ਜਾਨਵਰ

    ਪਾਰੋਂ ਆਇਆ ਬਾਬਾ ਲਸ਼ਕਰੀ
    ਜਾਂਦਾ ਜਾਂਦਾ ਕਰ ਗਿਆ ਮਸ਼ਕਰੀ

    ਜਵਾਬ: ਡੈਮੋਂ
  • ਜਾਨਵਰ

    ਝੰਗ ਬੇਲੇ ਚੋਰ ਵੜਿਆ, ਨੈਣ ਰਾਜੇ ਤਾੜਿਆ
    ਰਾਜਾ ਰਾਣੀ ਪਕੜ ਆਂਦਾ ਬੇਦਰਦੀ ਨਾਲ਼ ਮਾਰਿਆ

    ਜਵਾਬ: ਜੌਂ
  • ਜਾਨਵਰ

    ਚਾਰ ਪੁੱਤਰ ਮੇਰੇ ਅਖਨੇ ਮਖਨੇ
    ਚਾਰ ਪੁੱਤਰ ਮੇਰੇ ਮਿੱਟੀ ਚੱਖਣੇ
    ਦੋ ਪੁੱਤਰ ਮੇਰੇ ਖੜੇ ਮੁਨਾਰੇ
    ਦੋ ਪੱਤਰ ਵਿਚ ਲਿਸ਼ਕਣ ਤਾਰੇ
    ਬਿਖੁ ਰਾਣੀ ਪਈ ਮੁਖੀਆਂ ਮਾਰੇ

    ਜਵਾਬ: ਮੱਝ
  • ਜਾਨਵਰ

    ਚਾਰ ਥੰਮ ਚਲਦੇ ਜਾਨ
    ਦੋ ਦੇਵੇ ਬਲਦੇ ਜਾਨ
    ਦੋ ਪੱਖੇ ਝੁੱਲਦੇ, ਇੱਕ ਸੱਪ ਲੇਟਦਾ ਜਾਵੇ

    ਜਵਾਬ: ਹਾਥੀ
  • ਜਾਨਵਰ

    ਖ਼ੁਰ ਖ਼ੁਰ ਕਰਦਾ
    ਕੱਖ ਕੁੰਡ ਚਰਦਾ
    ਦੌਲਤਾਂ ਬੰਨ੍ਹ ਕੇ
    ਰੋੜੀਆਂ ਤੇ ਫਿਰਦਾ

    ਜਵਾਬ: ਖੋਤਾ
  • ਜਾਨਵਰ

    ਦੰਦ ਮੇਖ਼ਾਂ, ਚੁੰਝ ਚਿੜੀਆਂ, ਬਾਂਦਰ ਵਾਂਗੂੰ ਮੁੱਖ
    ਉਹ ਪਖੇਰੂ ਰਾਤੀਂ ਜਾਗੇ, ਰੱਤੀ ਨਾ ਪਾਵੇ ਦੁੱਖ

    ਜਵਾਬ: ਚਾਮ ਚੜਿੱਕ
  • ਜਾਨਵਰ

    ਦੋ ਆਰ ਦੀਆਂ, ਦੋ ਪਾਰ ਦੀਆਂ
    ਧੀਆਂ ਸਾਹੋ ਕਾਰ ਦਿਆਂ
    ਰਾਹ ਵਿਚ ਬੈਠ ਕਸੀਦੇ ਕੱਢਣ
    ਰਾਹ ਜਾਂਦੇ ਨੂੰ ਮਾਰ ਦਿਆਂ

    ਜਵਾਬ: ਡੇਹਮੂੰ
  • ਜਾਨਵਰ

    ਰੂਪੋ ਰੂਪ ਸਰੂਪੁ ਨਾਲ਼ ਚੜ੍ਹੀ ਫ਼ੌਜਦਾਰਾਂ
    ਚੜ੍ਹ ਪਵੇ ਤੇ ਝੂਟੇ ਲਵੇ ਵੰਝਾਂ ਨਾਲ਼ ਵਪਾਰਾਂ

    ਜਵਾਬ: ਮਕੜੀ
  • ਜਾਨਵਰ

    ਰਾਹ ਤੇ ਬਰੋਟੀ ਪੱਟ ਲਈ ਤੇਰੇ ਪਿਓ ਦੀ ਸੀ

    ਜਵਾਬ: ਖੁੰਬ
  • ਜਾਨਵਰ

    ਸ਼ੋਰ ਸ਼ਰਾਬਾ ਸੁਣਦਾ ਏ ਪਰ ਕਣ ਨਹੀਂ
    ਹਰ ਸ਼ੈ ਯਾਰੋ ਖਾਂਦਾ ਏ ਪਰ ਅੰਨ ਨਹੀਂ
    ਬਾਲਾਂ ਵਾਂਗਰ ਭੱਜਦਾ ਏ ਪਰ ਲੱਤਾਂ ਨਹੀਂ
    ਸਰਦੀ ਗਰਮੀ ਸਹਿੰਦਾ ਏ ਪਰ ਜਿੱਤਾਂ ਨਹੀਂ
    ਬਿੱਜੂ ਮੇਰੀ ਬਾਤ ਇਹ ਜਨੌਰ ਏ ਯਾਂ ਭੌਰ

    ਜਵਾਬ: ਸੱਪ
  • ਜਾਨਵਰ

    ਅਜਬ ਡਿੱਠੀ ਇੱਕ ਕੁੜੀ ਰਾਜੇ ਨਾਲ਼ ਉਹ ਖਾਏ
    ਨਾ ਕੋਏ ਸੱਦੇ ਨਾ ਬੁਲਾਵੇ , ਬਣ ਬਣ ਕੇ ਉਹ ਆਏ

    ਜਵਾਬ: ਮੁਖੀ
  • ਜਾਨਵਰ

    ਗਰਮੀ ਦੀਆਂ ਰਾਤਾਂ ਨੂੰ ਆਵੇ
    ਭੇਂ ਭੇਂ ਕਰਕੇ ਰਾਗ ਸੁਣਾਵੇ

    ਜਵਾਬ: ਮੱਛਰ
  • ਜਾਨਵਰ

    ਮਾਏ ਨੀ ਇਕ ਜੋਗੀ ਡਿੱਠਾ
    ਨਾ ਉਹ ਲੰਮਾਂ ਨਾ ਉਹ ਗੱਠਾ
    ਸਾਵਣ ਭਾਦੋਂ ਗਾਵਣ ਗਾਏ
    ਵਿਚ ਜੰਗਲ਼ ਦੇ ਪੈਲਾਂ ਪਾਏ

    ਜਵਾਬ: ਮੋਰ
  • ਜਾਨਵਰ

    ਨਿੱਕੀ ਜਿਹੀ ਇੱਕ ਡਿੱਠੀ ਜਾਣ
    ਤਾਕਤ ਵੇਖ ਕੇ ਹੋਏ ਹੈਰਾਨ
    ਡਾਢੇ ਰੱਬ ਦੀ ਉਹਨੂੰ ਪੁਸ਼ਤੀ
    ਨਾਲ਼ ਸ਼ਹਿਤੀਰਾਂ ਕਰਦੀ ਕੁਸ਼ਤੀ

    ਜਵਾਬ: ਕਿਰਲੀ
  • ਜਾਨਵਰ

    ਵਾਹ ਵੇ ਰੱਬਾ ਤੇਰੇ ਕੰਮ
    ਬਾਹਰ ਹੱਡੀਆਂ ਅੰਦਰ ਚੰਮ

    ਜਵਾਬ: ਕੱਛੂ ਕੰਮਾਂ
  • ਜਾਨਵਰ

    ਹਰਾ ਘਾ
    ਉਹਦੇ ਵਿਚ ਰਾਹ

    ਜਵਾਬ: ਸੱਪ
  • ਜਾਨਵਰ

    ਉੱਚੇ ਟਿੱਬੇ ਮਾਮਾ ਵਸੇ
    ਮੈਂ ਜਾਵਾਂ ਤਲਵਾਰਾਂ ਕਿਸੇ

    ਜਵਾਬ: ਡੈਮੋਂ