ਅੰਗ

ਅੰਗ ਬਾਰੇ ਪੰਜਾਬੀ ਬੁਝਾਰਤਾਂ

  • ਅੰਗ

    ਦਸ ਜਿੰਨੇ ਪੱਕਾਉਣ ਵਾਲੇ
    ਬੱਤੀ ਜਿੰਨੇ ਖਾਵਣ ਵਾਲੇ

    ਜਵਾਬ: ਉਂਗਲਾਂ ਅਤੇ ਦੰਦ
  • ਅੰਗ

    ਦੋ ਕਬੂਤਰ ਜੋੜੂ ਜੋੜੀ ਖੁੰਬ ਉਨ੍ਹਾਂ ਦੇ ਕਾਲੇ
    ਚਾਲ ਉਨ੍ਹਾਂ ਦੀ ਅਟਕੀ ਮਟਕੀ ਰੱਬ ਉਨ੍ਹਾਂ ਨੂੰ ਪਾਲੇ

    ਜਵਾਬ: ਅੱਖਾਂ
  • ਅੰਗ

    ਆਉਂਦੀ ਏ ਤੇ ਦੀਵੇ ਦੁੱਖ
    ਜਾਂਦੀ ਏ ਤੇ ਖੋ ਹੋਏ ਸੁਖ

    ਜਵਾਬ: ਅੱਖਾਂ ਦਾ ਦੁਖਣਾ
  • ਅੰਗ

    ਬੱਤੀ ਡਾਲਾਂ ਇਕੋ ਪੁੱਤਰ

    ਜਵਾਬ: ਦੰਦ ਤੇ ਜੀਭ
  • ਅੰਗ

    ਦੇਖੋ ਯਾਰੋ ਇਹ ਕੀ ਕਰਦਾ
    ਰੰਨਾਂ ਦਾ ਇਹ ਪਾਣੀ ਭਰਦਾ
    ਰਵੇ ਸਭਨਾਂ ਦੇ ਉਹ ਨਾਲ਼
    ਰੰਗਤ ਉਸਦੀ ਚਿੱਟੀ ਲਾਲ਼
    ਮਰਦ ਉਨ੍ਹਾਂ ਦੇ ਸਿਰ ਵਢਾਵਣ
    ਅੱਜ ਦੀਆਂ ਰੰਨਾਂ ਚੋਗਾ ਪਾਵਨ

    ਜਵਾਬ: ਨਾਖ਼ੁਨ
  • ਅੰਗ

    ਦੋ ਕਬੂਤਰ ਡੁੱਬ ਖਿੜ ਬੇ
    ਵੱਖੋ ਵੱਖ ਉਨ੍ਹਾਂ ਦੇ ਖਡ਼ੇ
    ਉੱਡ ਹਵਾ ਅਸਮਾਨੋਂ ਆਉਣ
    ਘਰ ਤੋਂ ਮੂਲ ਨਾ ਜਾਵਣ

    ਜਵਾਬ: ਅੱਖਾਂ
  • ਅੰਗ

    ਸ਼ਿਸ਼ਾਂ ਦਾ ਮਹਿਲ ਬਾਹਰ ਕੰਡਿਆਂ ਦੀ ਵਾੜ
    ਅੰਦਰ ਉਹਦੇ ਲਹਿਰ ਬਹਿਰ ਬਾਹਰ ਉਜਾੜ ਦੀ ਉਜਾੜ

    ਜਵਾਬ: ਅੱਖਾਂ
  • ਅੰਗ

    ਤਾਕ ਭਰਿਆ ਕੌਡੀਆਂ ਦਾ ਕੋਈ ਲੈ ਨਹੀਂ ਸਕਦਾ
    ਚਿੱਟੇ ਪੀਲੇ ਰੰਗ ਉਨ੍ਹਾਂ ਦੇ ਕੋਈ ਲਾਹ ਨਹੀਂ ਸਕਦਾ
    ਮਾਲ਼ਾ ਵਾਂਗਰ ਬਹਿਣੀ ਉਨ੍ਹਾਂ ਦੀ ਕੋਈ ਉਠਾ ਨਹੀਂ ਸਕਦਾ
    ਬਾਤ ਮੇਰੀ ਦੀ ਗੁੰਝਲ਼ ਐਸੀ ਕੋਈ ਖੋਲ ਨਹੀਂ ਸਕਦਾ

    ਜਵਾਬ: ਦੰਦ
  • ਅੰਗ

    ਲੱਗ ਲੱਗ ਕਹੇ ਨਾ ਲੱਗੇ
    ਬਿਨ ਆਖੇ ਲੱਗ ਜਾ

    ਜਵਾਬ: ਬੁਲਾ