ਖਾਣਾ ਦਾਣਾ

ਖਾਣਾ ਦਾਣਾ ਬਾਰੇ ਪੰਜਾਬੀ ਬੁਝਾਰਤਾਂ

  • ਖਾਣਾ ਦਾਣਾ

    ਇਹ ਮੂੰਹ ਕਾਲੇ
    ਝਰੀਆਂ ਵਾਲੇ

    ਜਵਾਬ: ਕਾਲ਼ੀ ਮਿਰਚ
  • ਖਾਣਾ ਦਾਣਾ

    ਇਕ ਘੜੇ ਵਿਚ ਦੋ ਰੰਗ ਪਾਣੀ
    ਰਾਜਾ ਰਾਣੀ ਸੁਣੋ ਕਹਾਣੀ

    ਜਵਾਬ: ਆਂਡਾ
  • ਖਾਣਾ ਦਾਣਾ

    ਕਟੋਰੇ ਵਿਚ ਕਟੋਰਾ
    ਪੁੱਤਰ ਪਿਓ ਨਾਲੋਂ ਗੋਰਾ

    ਜਵਾਬ: ਖੋਪਾ
  • ਖਾਣਾ ਦਾਣਾ

    ਸੱਤ ਪਿਤਾ ਸ਼ੈ ਰੰਗੋ ਰੰਗ
    ਮਹਿਲ ਵਿਚ ਜਾ ਕੇ ਇਕੋ ਰੰਗ

    ਜਵਾਬ: ਪਾਨ
  • ਖਾਣਾ ਦਾਣਾ

    ਪੰਜਾਂ ਜਣਿਆਂ ਪਿੰਡ ਚੁੱਕੀ ਜਾ ਰੱਖੀ ਦਰਬਾਰ
    ਹਨੂੰ ਮਾਨ ਧੱਕਾ ਦਿੱਤਾ ਗਈ ਸਮੁੰਦਰੋਂ ਪਾਰ

    ਜਵਾਬ: ਬੁਰਕੀ
  • ਖਾਣਾ ਦਾਣਾ

    ਪਾਰੋਂ ਆਏ ਦੋ ਮਲੰਗ
    ਸਾਵੀਆਂ ਟੋਪੀਆਂ ਉਹਦੇ ਰੰਗ

    ਜਵਾਬ: ਬੈਂਗਣ
  • ਖਾਣਾ ਦਾਣਾ

    ਜਾਦੂਗਰ ਨੇ ਜਾਦੂ ਕੀਤਾ
    ਹਰੈਲ ਮਾਰ ਪਿੰਜਰੇ ਵਿਚ ਲੀਤਾ
    ਵੇਖੋ ਜਾਦੂਗਰ ਦਾ ਹਾਲ
    ਪਾਵੇ ਹਰਾ ਤੇ ਕੱਢੇ ਲਾਲ਼

    ਜਵਾਬ: ਪਾਨ
  • ਖਾਣਾ ਦਾਣਾ

    ਜੇ ਚਲਿਓਂ ਸ਼ਿਕਾਰ ਤਾਂ, ਲਿਆਵੀਂ ਸੋਚ ਵਿਚਾਰ
    ਚੁੰਝ ਬਿਨ, ਦਮ ਬਿਨ, ਨਾ ਜਿਊਂਦਾ ਨਾ ਮੋਇਆ

    ਜਵਾਬ: ਆਂਡਾ
  • ਖਾਣਾ ਦਾਣਾ

    ਚੁਣੇ ਗੱਚ ਹਵੇਲੀ, ਬੂਹਾ ਕੋਈ ਨਾ

    ਜਵਾਬ: ਆਂਡਾ
  • ਖਾਣਾ ਦਾਣਾ

    ਦੇਖੋ ਯਾਰੋ ਰਣ ਦੀ ਉੜੀ
    ਸਿਰ ਮਨਾ ਕੇ ਖਾਰੇ ਚੜ੍ਹੀ

    ਜਵਾਬ: ਗਾਜਰ
  • ਖਾਣਾ ਦਾਣਾ

    ਰੰਗ ਬਦਾਮੀ ਅੰਡੇ ਡਿਠੇ
    ਅੰਮਾਂ ਲੈ ਪਾ ਵਿਚ ਭਾਂਡੇ
    ਪਤਲੇ ਪਤਲੇ ਛਿੱਲੜ ਲਾਹ ਕੇ
    ਪਾ ਮੱਸਾ ਲੁਹਾ ਖ਼ੂਬ ਬਣਾਂਦੇ
    ਯਾਰ ਪਿਆਰੇ ਸਾਰੇ ਖਾਂਦੇ
    ਜੋਗੀ ਭੋਗੀ ਪੰਡਤ ਪਾਂਧੇ

    ਜਵਾਬ: ਆਲੂ
  • ਖਾਣਾ ਦਾਣਾ

    ਰੰਗ ਵਨਗੀਲੀ ਹੈ ਇਕ ਨਾਰੀ, ਸ਼ੇਸ਼ ਮਹਿਲ ਵਿਚ ਰਹਿੰਦੀ ਏ
    ਇਹਨੂੰ ਕੋਈ ਮੂੰਹ ਨਾ ਲਾਵੇ, ਪਰਦੇ ਵਿਚ ਇਹ ਕਹਿੰਦੀ ਏ
    ਜੋ ਕੋਈ ਪਾਏ ਇੱਜ਼ਤ ਜਾਏ, ਕਾਗਾ ਪਾਣੀ ਇਸ ਵਿਖਾਏ
    ਆਪਣੀ ਜਾਵੇ ਉਸ ਦੀ ਰਵੇ, ਉਲਟੀ ਗੰਗਾ ਬਹਿੰਦੀ ਏ

    ਜਵਾਬ: ਸ਼ਰਾਬ
  • ਖਾਣਾ ਦਾਣਾ

    ਰੜੇ ਮਦਾਨ ਇਕ ਬਰਨ ਡਿੱਠਾ
    ਹੱਡੀਆਂ ਟੋਕਰੀਆਂ ਮਾਸ ਮਿੱਠਾ

    ਜਵਾਬ: ਪੀਲੂ
  • ਖਾਣਾ ਦਾਣਾ

    ਸੁਣਾ ਏ ਪਰ ਸੁਣਿਆ ਨਹੀਂ
    ਰੂਪਾ ਏ ਪਰ ਰੁਪਈਆ ਨਹੀਂ

    ਜਵਾਬ: ਅੰਡਾ
  • ਖਾਣਾ ਦਾਣਾ

    ਸੇਵ ਨੀ ਇਕ ਮਰਦ ਮੈਂ ਡਿੱਠਾ
    ਵਿਚੋਂ ਕੌੜਾ ਉਤੋਂ ਮਿੱਠਾ

    ਜਵਾਬ: ਪੀਲੂ
  • ਖਾਣਾ ਦਾਣਾ

    ਸੋਨੇ ਦੀ ਥਾਲੀ ਜੜ ਆਉਂਦਾ ਟਿੱਕਾ
    ਕਲਾਕੰਦ ਖਾ ਕੇ ਮੂੰਹ ਫਿੱਕੇ ਦਾ ਫਿੱਕਾ

    ਜਵਾਬ: ਅਨਾਰ
  • ਖਾਣਾ ਦਾਣਾ

    ਤੋਤਾ ਬਗਲਾ ਕਾਂ ਬਟੇਰ
    ਇਨ੍ਹਾਂ ਚਵਾਂ ਨੂੰ ਆਂਦਾ ਘੇਰ
    ਘੇਰ ਘਾਰ ਕੇ ਗੁੱਛਾ ਕੀਤਾ
    ਅੰਤ ਚਵਾਂ ਦਾ ਲਹੂ ਪੀਤਾ

    ਜਵਾਬ: ਪਾਨ ਦਾ ਬੇੜਾ
  • ਖਾਣਾ ਦਾਣਾ

    ਕਟੋਰੇ ਵਿਚ ਕਟੋਰਾ
    ਪੁੱਤਰ ਪਿਓ ਨਾਲੋਂ ਗੋਰਾ

    ਜਵਾਬ: ਖੋਪਾ
  • ਖਾਣਾ ਦਾਣਾ

    ਕੁਕੜੀ ਦੇ ਆਂਡੇ ਸ਼ੋਹ ਬੱਗੇ ਬੱਗੇ
    ਘੋਲ਼ ਘਮਾਿਆਂ ਪੋਛਲਿਆਂ ਸਿਰ ਧਰਤੀ ਲੱਗੇ

    ਜਵਾਬ: ਪਿਆਜ਼
  • ਖਾਣਾ ਦਾਣਾ

    ਕਾਲ਼ਾ ਸੀ ਕਲੜ ਸੀ
    ਕਾਲੇ ਪਿਓ ਦਾ ਪੁੱਤਰ ਸੀ
    ਆਡੋਂ ਪਾਣੀ ਪੈਂਦਾ ਸੀ
    ਤੇ ਗੂੜ੍ਹੀ ਛਾਵੇਂ ਬਹਿੰਦਾ ਸੀ

    ਜਵਾਬ: ਬੈਂਗਣ
  • ਖਾਣਾ ਦਾਣਾ

    ਖੂਹ ਵਿਚ ਹਿਰਨੀ ਸੋਈ , ਦਿਓਵੇ ਦੁੱਧ ਮਿਲਾਈਆਂ
    ਸਾਡੇ ਘਰ ਕਾਕਾ ਜੰਮਿਆ , ਲੋਕ ਦੇਣ ਵਧਾਈਆਂ

    ਜਵਾਬ: ਲੱਸੀ ਮੱਖਣ
  • ਖਾਣਾ ਦਾਣਾ

    ਲੰਮਾ ਜਿਹਾ ਮਾਹੋਂ
    ਉਹਦੀ ਗਿੱਟੇ ਦਾੜ੍ਹੀ

    ਜਵਾਬ: ਗੁਣਾ
  • ਖਾਣਾ ਦਾਣਾ

    ਨਿੱਕੀ ਜਿਹੀ ਕੁੜੀ ਉਹਦੇ ਢਿੱਡ ਵਿਚ ਵੰਡ
    ਜਿਹੜਾ ਉਸ ਨੂੰ ਨਿਰਣੇ ਖਾਵੇ ਰੱਜ ਕੇ ਪਾਵੇ ਡੰਡ

    ਜਵਾਬ: ਲਾਲ਼ ਮਿਰਚ
  • ਖਾਣਾ ਦਾਣਾ

    ਹਰੀ ਡੰਡੀ ਤੇ ਸਬਜ਼ ਦਾਣਾ
    ਲੋੜ ਪੋਵੇ ਤੇ ਮੰਗ ਖਾਣਾ

    ਜਵਾਬ: ਸੌਂਫ਼
  • ਖਾਣਾ ਦਾਣਾ

    ਹਰੀ ਸੀ ਮਨ ਭਰੀ ਸੀ
    ਨਾਲ਼ ਮੋਤੀਆਂ ਜੁੜੀ ਸੀ
    ਲਾਲਾ ਜੀ ਦੇ ਬਾਗ਼ ਵਿਚ
    ਦੋ ਸ਼ਾਲਾ ਔੜ੍ਹੇ ਖੜੀ ਸੀ

    ਜਵਾਬ: ਮਕਈ ਦੀ ਛੱਲੀ
  • ਖਾਣਾ ਦਾਣਾ

    ਹੱਸਣਾ ਨਾ ਸਹੇਲੀਓ, ਚੱਲਣਾ ਚਿੱਤ ਸੰਸਾਰ
    ਜੋ ਹੱਸਿਆ ਸੋ ਲੁੱਟਿਆ ਓਸਨੇ ਘਰ ਬਾਰ

    ਜਵਾਬ: ਕਪਾਹ