ਫਲ਼

ਫਲ਼ ਬਾਰੇ ਪੰਜਾਬੀ ਬੁਝਾਰਤਾਂ

  • ਫਲ਼

    ਸਬਜ਼ ਕਟੋਰੀ ਮਿੱਠਾ ਭੁਤ
    ਲਵੋ ਸਹੇਲੀਓ ਹੱਥੋ ਹੱਥ

    ਜਵਾਬ: ਖ਼ਰਬੂਜ਼ਾ
  • ਫਲ਼

    ਪਾਰੋਂ ਆਏ ਪਾਏ
    ਉਨ੍ਹਾਂ ਨੇ ਸਿਰ ਆਪਣੇ ਕਟਾਏ

    ਜਵਾਬ: ਸੰਘਾ ੜੇ
  • ਫਲ਼

    ਪਹਿਲਾਂ ਸਾਂ ਮੈਂ ਆਲੀ ਭੋਲੀ
    ਫ਼ਿਰ ਸਵਾਈ ਖੱਟੀ ਚੋਲ਼ੀ
    ਜਾਂ ਮੈਂ ਕੀਤਾ ਸੂਹਾ ਭੇਸ
    ਅੱਠ ਪਿਆ ਮੈਨੂੰ ਉਚੱਕਾ ਵੇਸ

    ਜਵਾਬ: ਬੇਰ
  • ਫਲ਼

    ਸੱੀਵ ਨੀ ਇਕ ਨਾਰੀ ਡਿੱਠੀ
    ਵਿਚੋਂ ਉਤੋਂ ਸਾਰੀ ਮਿੱਠੀ

    ਜਵਾਬ: ਖ਼ੁਰਮਾਨੀ
  • ਫਲ਼

    ਸ਼ਾਮ ਰੰਗ ਤੇ ਉਹਦਾ ਮੁੱਖ
    ਸੰਘਣੇ ਪੱਤਿਆਂ ਵਾਲਾ ਰੱਖ
    ਮਾਸ ਉਸ ਦਾ ਹਰ ਕੋਈ ਖਾਵੇ
    ਹੱਡੀ ਸੁੱਟ ਪਰਾਂਹ , ਹੱਥ ਵਧਾ ਅਗਾਂਹ

    ਜਵਾਬ: ਜਾਮਣ
  • ਫਲ਼

    ਮਾਂਵਾਂ ਉਨ੍ਹਾਂ ਦੀਆਂ ਲੀਰ ਪਲੀਰ, ਪੁੱਤਰ ਉਨ੍ਹਾਂ ਦੇ ਵੱਟਿਆਂ
    ਇਹ ਬੁਝਾਰਤ ਨਾ ਬੁਝੇਂ ਤਾਂ ਮਨਾਂ ਤੇਰੀਆਂ ਪੱਟੀਆਂ

    ਜਵਾਬ: ਖ਼ਰਬੂਜ਼ਾ
  • ਫਲ਼

    ਨਿੱਕੀ ਜਿਹੀ ਲੌ ਟਿਕੀ ਪਾਣੀ ਨਾਲ਼ ਭਰੀ
    ਭੰਨ ਕੇ ਉਸ ਦਾ ਪਾਣੀ ਪੀਵਣ
    ਗੱਲ ਕਰਾਂ ਖਰੀ

    ਜਵਾਬ: ਖੋਪਾ, ਨਾਰੀਅਲ