ਘਰੇਲੂ

ਘਰੇਲੂ ਬਾਰੇ ਪੰਜਾਬੀ ਬੁਝਾਰਤਾਂ

  • ਘਰੇਲੂ

    ਏਨੀ ਕੋ ਮਿੱਟੀ
    ਸਾਰੇ ਅੰਦਰ ਲਿਪੀ

    ਜਵਾਬ: ਦੀਵਾ
  • ਘਰੇਲੂ

    ਇਕ ਅਜਿਹੀ ਕੁੜੀ
    ਉਹ ਲੈ ਪਰਾਂਦਾ ਤੁਰੀ

    ਜਵਾਬ: ਸੋਈ
  • ਘਰੇਲੂ

    ਹੱਥ ਲਾਈਆਂ ਉਹ ਮੇਲ਼ਾ ਹੋਵੇ
    ਮੂੰਹ ਲਾਈਆਂ ਉਹ ਹੱਸੇ

    ਜਵਾਬ: ਸ਼ੀਸ਼ਾ
  • ਘਰੇਲੂ

    ਕਾਲ਼ਾ ਕੁੱਤਾ
    ਕੰਧ ਨਾਲ਼ ਸੱਤਾ

    ਜਵਾਬ: ਤਵਾ
  • ਘਰੇਲੂ

    ਦਿਨ ਵਿੱਚ ਸੌਂਵੇ, ਰਾਤ ਨੂੰ ਰੋਵੇ
    ਜਿੰਨਾ ਰੋਵੇ ਉਨਾ ਹੀ ਖੋਵੇ

    ਜਵਾਬ: ਮੋਮ ਬੱਤੀ
  • ਘਰੇਲੂ

    ਚੁੱਪ ਚੁਪੀਤੀ ਰਹਿ ਨਹੀਂ ਸਕਦੀ ਕਰਦੀ ਰਹਿੰਦੀ ਸ਼ੋਰ
    ਚਵੀ ਘੰਟੇ ਚਿਰ ਦੀ ਰਹਿੰਦੀ, ਫ਼ਿਰ ਵੀ ਕਹਿੰਦੀ ਹੋਰ

    ਜਵਾਬ: ਚੱਕੀ
  • ਘਰੇਲੂ

    ਸੱੀਵ ਨੀ ਇਕ ਜੋਗੀ ਡਿੱਠਾ, ਰੰਗ ਭਬੂਤ ਰਮਾਵੇ
    ਜਿਹੜਾ ਉਹਦੇ ਅੱਗੇ ਆਵੇ, ਉਹਦੀ ਸ਼ਕਲ ਬਣਾਵੇ

    ਜਵਾਬ: ਸ਼ੀਸ਼ਾ
  • ਘਰੇਲੂ

    ਬਾਹਰੋਂ ਆਂਦੀ ਵੱਢ ਕੇ
    ਘਰ ਆਂਦੀ ਛਿੱਲ ਕੇ
    ਥਾਂ ਰੱਖੇ ਮਿਲ ਕੇ

    ਜਵਾਬ: ਮੰਜੀ
  • ਘਰੇਲੂ

    ਪਾਰੋਂ ਆਇਆ ਬਾਬਾ ਧੁਨਾਂ
    ਆਪ ਛੋਟਾ ਤੇ ਦਾਹੜ ਇਲਮਾਂ

    ਜਵਾਬ: ਝਾੜੂ
  • ਘਰੇਲੂ

    ਤੋਂ ਚੱਲ ਮੈਂ ਆਇਆ
    ਹਰ ਘਰ ਦੀ ਉਹ ਮਾਇਆ

    ਜਵਾਬ: ਦਰਵਾਜ਼ਾ
  • ਘਰੇਲੂ

    ਤਿੰਨ ਛੋਟੇ ਦੋ ਵੱਡੇ ਮਿਨਾਰ
    ਦੋ ਫੁੱਟ ਘੁੰਮਣ ਇਹਦੇ ਵਿਚਕਾਰ
    ਪਿੱਛੋਂ ਕਲਾ ਮਰੋੜੇ
    ਤਾਂ ਅੱਗੋਂ ਕੱਢਣ ਤਾਰ

    ਜਵਾਬ: ਚਰਖਾ
  • ਘਰੇਲੂ

    ਥੜੇ ਅਤੇ ਥੜ੍ਹਾ
    ਲਾਲ਼ ਕਬੂਤਰ ਖੜ੍ਹਾ

    ਜਵਾਬ: ਦੀਵਾ
  • ਘਰੇਲੂ

    ਚਾਰ ਅਟੇ ਚਾਰ ਬਿੱਟੇ ਚਾਰ ਸੁਰਮੇ ਦਾਣਿਆਂ
    ਕਾਰੀਗਰ ਮਰ ਗਏ ਰਹਿ ਗਈਆਂ ਨਿਸ਼ਾਨੀਆਂ

    ਜਵਾਬ: ਮੰਜਾ
  • ਘਰੇਲੂ

    ਛੱਪੜੀ ਸੁੱਕ ਗਈ ਟੀਟੂ ਮਰ ਗਈ
    ਦੇਖੋ ਲੋਕੋ ਇਹ ਕੀ ਕਰ ਗਈ

    ਜਵਾਬ: ਦੇਵੇ ਦਾ ਬੁਝ ਜਾਣਾ
  • ਘਰੇਲੂ

    ਕਾਲ਼ਾ ਖੋਤਾ ਬੰਨ੍ਹ ਖਲੋਤਾ
    ਸਾਈਂ ਆਇਆ ਤੇ ਲੋਹਾ ਖਲੋਤਾ

    ਜਵਾਬ: ਜਿੰਦਰਾ
  • ਘਰੇਲੂ

    ਕਾਲ਼ਾ ਛੰਬ
    ਉਹਦੇ ਦੋ ਕਣ

    ਜਵਾਬ: ਕੜਾਹੀ
  • ਘਰੇਲੂ

    ਕੋਲ਼ ਫਲ , ਕੋਲ਼ ਫਲ , ਕੋਲ਼ ਫਲ ਵਿਚਾਰਾ
    ਕਿਸੇ ਕੋਲ਼ ਅੱਧਾ ਕਿਸੇ ਕੋਲ਼ ਸਾਰਾ
    ਕਿਸੇ ਕੋਲ਼ ਹੈ ਵੀ ਨਾ ਲੇਖਾਂ ਮਾਰਾ

    ਜਵਾਬ: ਮਾਪੇ
  • ਘਰੇਲੂ

    ਕੋਅਲੀਆਂ ਦੀ ਬੋਰੀ , ਉਹਦੇ ਵਿਚ ਮਧਾਣੀ
    ਜਿਹੜਾ ਉਹਦਾ ਮੱਖਣ ਖਾਵੇ
    ਉਹਦੀਆਂ ਅੱਖਾਂ ਚ ਪਾਣੀ

    ਜਵਾਬ: ਸੁਰਮਾ
  • ਘਰੇਲੂ

    ਘਰ ਘਰ ਛੱਤਰਾਂ ਦੀ ਮਾਰ

    ਜਵਾਬ: ਪੌੜੀਆਂ
  • ਘਰੇਲੂ

    ਘਰ ਵ ਘਿਰੀ ਆਂਦਰਾਂ ਦੇ ਢੇਰ
    ਵਲ਼ੇਵਾਂ ਪਾ ਕੇ ਲੈਂਦੇ ਘੇਰ

    ਜਵਾਬ: ਰੱਸੇ
  • ਘਰੇਲੂ

    ਗੋਰੀ ਗਾਂ, ਗੁਲਾਬੀ ਵਿਛਾ
    ਛੇੜਾਂ ਮਾਰੇ ਤੁੜਾਵੇ ਰਸਾ

    ਜਵਾਬ: ਤਾੜਾ
  • ਘਰੇਲੂ

    ਲੁੰਡਾ ਚਿੜਾ ਪਹਾੜੀਂ ਬੋਲੇ
    ਅਣ ਨਾ ਖਾਏ ਪਾਣੀ ਤੋਲੇ

    ਜਵਾਬ: ਬੋਕਾ
  • ਘਰੇਲੂ

    ਲੱਕ ਬੱਧਾ ਸਿਪਾਹੀ, ਵੀੜ੍ਹੇ ਫਿਰ ਗਿਆ
    ਕੱਖ, ਕਾਨੇ, ਪੱਤਰ ਹਰ ਸ਼ੈ ਰੀੜ੍ਹ ਗਿਆ

    ਜਵਾਬ: ਝਾੜੂ
  • ਘਰੇਲੂ

    ਮਿੱਟੀ ਦਾ ਘੋੜਾ ਲੋਹੇ ਦੀ ਪਰਾਤ
    ਚੌੜਾ ਹੋ ਕੇ ਉੱਤੇ ਬੈਠਾ ਘਬਰੋ ਜਾਟ

    ਜਵਾਬ: ਤਵਾ ਤੇ ਰੋਟੀ
  • ਘਰੇਲੂ

    ਮੋਢੇ ਤੇ ਸਲਾਰੀ
    ਕਦੇ ਹੌਲੀ ਕਦੇ ਭਾਰੀ

    ਜਵਾਬ: ਮੁਸ਼ਕ
  • ਘਰੇਲੂ

    ਨਿੱਕਾ ਜਿਹਾ ਕਾਕਾ
    ਬੂਹੇ ਦਾ ਰਾਖਾ

    ਜਵਾਬ: ਜਿੰਦਰਾ
  • ਘਰੇਲੂ

    ਨਿੱਕੀ ਜਿਹੀ ਕੁੜੀ
    ਉਹਦੇ ਢਿੱਡ ਵਿਚ ਲਕੀਰ

    ਜਵਾਬ: ਕਣਕ ਦਾ ਦਾਣਾ
  • ਘਰੇਲੂ

    ਵਾਹਵਾ ਰੱਬਾ ਤੇਰਾ ਭਾਣਾ
    ਉਪਰ ਬੋਦੀ ਥੱਲੇ ਬਾਣਾ

    ਜਵਾਬ: ਮਕਈ ਦੀ ਛੱਲੀ