ਪੇਸ਼ਾ

ਪੇਸ਼ਾ ਬਾਰੇ ਪੰਜਾਬੀ ਬੁਝਾਰਤਾਂ

  • ਪੇਸ਼ਾ

    ਬਡ਼ਾ ਇਆਣਾ ਕੋਈ ਆਈਏ
    ਇਹਦੇ ਅੱਗੇ ਸੀਸ ਨਿਵਾਏ

    ਜਵਾਬ: ਨਾਈ
  • ਪੇਸ਼ਾ

    ਬਡ਼ਾ ਇਆਣਾ ਜੋ ਕੋਈ ਆਵੇ
    ਉਹਦੇ ਅੱਗੇ ਸੀਸ ਨਵਾਵੇ

    ਜਵਾਬ: ਨਾਈ
  • ਪੇਸ਼ਾ

    ਬਾਤ ਪਾਵਾਂ ਬਤੋਲੀ ਪਾਵਾਂ ਬਾਤ ਨੂੰ ਲੱਗੇ ਕੰਡੇ
    ਝੰਡੂ ਕੁੜੀ ਵਿਆਹੁਣ ਚਲੇ ਸਾਰੇ ਪਿੰਡ ਦੇ ਮੁੰਡੇ

    ਜਵਾਬ: ਤਮਾਸ਼ਾ
  • ਪੇਸ਼ਾ

    ਟਾਕੀ ਟਾਕੀ ਕੱਠੀਆਂ ਕਰਦਾ
    ਹਰ ਇਕ ਦਾ ਉਹ ਪਾਣੀ ਭਰਦਾ
    ਵਿਚ ਅਨ੍ਹੇਰੇ ਟੁਰਦਾ ਫਿਰਦਾ

    ਜਵਾਬ: ਪਹਿਰੇਦਾਰ
  • ਪੇਸ਼ਾ

    ਚਿੱਕੜ ਝੂਠ ਮਝੋਠਿਆਂ, ਤੋਂ ਝੂਠਾ ਵੀ ਨਹੀਂ
    ਘੋੜੇ ਵਾਂਗੂੰ ਦੋੜੀਂ, ਤੋਂ ਘੋੜਾ ਵੀ ਨਹੀਂ
    ਤੈਨੂੰ ਫੁੱਲ ਲੱਗੇ ਵਿਨੋ ਵੰਨੀ, ਤੂੰ ਰੱਖ ਵੀ ਨਹੀਂ

    ਜਵਾਬ: ਘੁਮਿਆਰ ਦਾ ਚੱਕਰ
  • ਪੇਸ਼ਾ

    ਚੀਨੀ ਚੇਨ, ਬੱਚੀਨੀ ਰੇਤ
    ਬਾਰਾਂ ਕਛਰ ਬਾਰਾਂ ਪੇਟ
    ਬਾਰਾਂ ਖੇਡਣ ਬਾਲੂ ਰੇਤ
    ਬਾਰਾਂ ਹੋਰ ਛਣੀਆਂ
    ਤਾਂ ਪੁੱਤਰਾਂ ਦਾ ਨਾਮ ਧਰੀਸਾਂ

    ਜਵਾਬ: ਘੁਮਿਆਰ ਦੀ ਆਵੀ
  • ਪੇਸ਼ਾ

    ਰੰਗ ਬਰੰਗੇ ਕੱਪੜੇ ਕੋਈ ਨਾ ਉਹਦੀ ਜ਼ਾਤ
    ਮਰਨ ਜੋਗਾ ਕਰ ਗਿਆ ਤੇ ਮੁੜ ਨਾ ਪੁੱਛੀ ਬਾਤ

    ਜਵਾਬ: ਅਫ਼ੀਮਚੀ
  • ਪੇਸ਼ਾ

    ਗੁਰੂ ਜੀ ਨੇ ਟੂਣਾ ਕੀਤਾ, ਵਿਚ ਭਰੇ ਬਾਜ਼ਾਰ
    ਨਿੱਕੇ ਬਾਲੇ ਇਕੱਠੇ ਹੋ ਗਏ ਵੇਖਣ ਦੋ ਦੇ ਚਾਰ
    ਘੋੜਾ ਖੋਤਾ ਹਾਥੀ ਬਣ ਗਏ ਜੋ ਕਰੇ ਕਰਤਾਰ

    ਜਵਾਬ: ਮਦਾਰੀ
  • ਪੇਸ਼ਾ

    ਬਾਰ ਨਾ ਹੋਵੇ ਸਭ ਦਾ ਜੋ ਭੋਗੀ ਹੋਵੇ
    ਪਤਾ ਨਹੀਂ ਚਲਦਾ ਉਸਦਾ ਜੋ ਜੋਗੀ ਹੋਵੇ
    ਪਸ਼ੂ ਉਹਦੇ ਲਈ ਚੰਗੇਰਾ ਭਾਂਵੇਂ ਰੋਗੀ ਹੋਵੇ

    ਜਵਾਬ: ਕਸਾਈ