ਸ਼ੈ

ਸ਼ੈ ਬਾਰੇ ਪੰਜਾਬੀ ਬੁਝਾਰਤਾਂ

  • ਸ਼ੈ

    ਇੱਕ ਅਜਿਹੀ ਨਾਰ ਜਿਸ ਨੂੰ ਹਰਦਮ ਲੱਗੇ ਭੁੱਖ
    ਛੋਟੀ ਮੋਟੀ ਹਰ ਸ਼ੈ ਖਾਵੇ ਨਾਲੇ ਖਾਵੇ ਰੱਖ
    ਖਾ ਖਾ ਕੇ ਉਹ ਗਲਛਦੀ ਜਾਵੇ
    ਆਪਣੇ ਆਪ ਉਹ ਟੁਰ ਨਾ ਸਕੇ ਬਿਨਾ ਕਿਸੇ ਮਨੁੱਖIk

    ਜਵਾਬ: ਆਰੀ
  • ਸ਼ੈ

    ਉਪਰ ਲੋਹਾ ਹੇਠਾਂ ਲੋਹਾ, ਦੋ ਉਂਗਲਾਂ ਵਿਚ ਆਵੇ
    ਹੌਲੀ ਹੌਲੀ ਟੁਰਦੀ ਜਾਵੇ, ਲੀੜੇ ਵੱਢ ਵੱਢ ਖਾਵੇ

    ਜਵਾਬ: ਕੈਂਚੀ
  • ਸ਼ੈ

    ਭਰੇ ਭਰੇ ਪਿੰਜਰੇ ਪਟਾਰ ਭਰੇ ਜਾਂਦੇ ਨੀ
    ਰਾਜਾ ਪਿੱਛੇ ਰਾਣੀ ਨੂੰ ਇਹ ਕੀ ਜਨਾਵਰ ਜਾਂਦੇ ਨੀ

    ਜਵਾਬ: ਰੇਲ ਗੱਡੀ
  • ਸ਼ੈ

    ਪਾਰੋਂ ਆਈਆਂ ਦੋ ਮੁਟਿਆਰਾਂ, ਘਟਾ ਘੱਤਣ ਵਾਰੋ ਵਾਰੀ
    ਜਿਥੇ ਜਾਵਣ ਰਲ਼ ਮਿਲ ਬੈਠਣ , ਖ਼ਿਦਮਤ ਕਰਨ ਉਹ ਹਾਰੀ ਸਾਰੀ

    ਜਵਾਬ: ਜੁੱਤੀਆਂ
  • ਸ਼ੈ

    ਚਿੱਟੇ ਜੌਂ ਕਾਲੇ ਛੋਲੇ
    ਹੱਥੀਂ ਬੀਜੇ ਮੂੰਹੋਂ ਬੋਲੇ

    ਜਵਾਬ: ਹਰਫ਼
  • ਸ਼ੈ

    ਦੋ ਉਸ ਦੀਆਂ ਜੰਘਾਂ ਉਹ ਬੰਦਾ ਵੀ ਨਹੀਂ
    ਚਾਰ ਉਸ ਦੇ ਪੈਰ ਉਹ ਮੱਝ ਵੀ ਨਹੀਂ
    ਸੋਲਾਂ ਉਹਦੀਆਂ ਗਾਈਆਂ ਉਹ ਗੁੱਜਰ ਵੀ ਨਹੀਂ
    ਚੌਂਠ ਉਸ ਦੇ ਚੇਲੇ ਉਹ ਜੋਗੀ ਵੀ ਨਹੀਂ

    ਜਵਾਬ: ਰੁਪਈਆ
  • ਸ਼ੈ

    ਦਰਿਆ ਅਤੇ ਇੱਕ ਪਰੀ ਰਹਿੰਦੀ, ਪਾਏ ਪੇਟ ਚੀਨਦੀ
    ਬੋੜੇ ਚੁੰਝ ਤੇ ਕੱਢੇ ਮੋਤੀ, ਕੀਮਤ ਪਏ ਜਿਹਨਾਂ ਦੀ

    ਜਵਾਬ: ਕਲਮ ਦਵਾਤ ਤੇ ਹਰਫ਼
  • ਸ਼ੈ

    ਦੋ ਨਾ ਰੀਂ ਇੱਕ ਮਰਦ ਵਲਿਆ
    ਤਿੰਨ ਮਨ ਉਸ ਦਾ ਤੇਰਾਂ ਸੱਲਿਆ
    ਨਾ ਰੀਂ ਕੀਤੇ ਦੋ ਲਿਖੇ
    ਮੁੜ ਮੁੜ ਆਉਂਦੀਆਂ ਜਾਂਦੀਆਂ ਵੇਖੇ

    ਜਵਾਬ: ਖ਼ਾਰਦਾਰ ਤਾਰ
  • ਸ਼ੈ

    ਦਮੜੀ ਦਿਆਂ ਮੈਂ ਇਟਾਂ ਮੰਗਾਈਆਂ
    ਪਾਈ ਦਾ ਮੈਂ ਗਾਰਾ
    ਨਾਲੇ ਬਣਿਆ ਸ਼ਹਿਰ ਤੇ, ਨਾਲੇ ਠਾਕੁਰ ਦੁਆਰਾ
    ਬਾਕੀ ਦੀਆਂ ਰਹਿਣ ਦਿਓ ਬਣੇਗਾ ਸ਼ਹਿਰ ਸਾਰਾ

    ਜਵਾਬ: ਸਿਆਹੀ
  • ਸ਼ੈ

    ਰਤਾ ਕੋ ਚੌਵਾਂ ਰੂੰ ਰੂੰ ਕਰੇ ਸਾਰੇ ਰਾਤ
    ਨਾ ਕੋਈ ਝਿੜਕੇ ਨਾ ਕੋਈ ਰੁਕੇ
    ਨਾ ਕੋਈ ਮਾਰੇ ਉਸ ਨੂੰ ਲਾਤ

    ਜਵਾਬ: ਘੜੀ
  • ਸ਼ੈ

    ਸੋਨੇ ਦੀ ਕੁੰਡੀ ਵਿਚ ਚਿੱਟੇ ਬੇਰ
    ਨਾ ਲਾਹੀਂ ਰਾਤੀਂ ਨਾ ਲਾਹੁਣ ਸਵੇਰ

    ਜਵਾਬ: ਕੰਨਾਂ ਦਿਆਂ ਵਾਲਿਆਂ
  • ਸ਼ੈ

    ਸਫ਼ਾਈ ਵੇਖੋ ਏਸ ਘਰ ਦੀ ਨਾ ਕਾਮਾ ਏ ਨਾ ਗਾਮਾ
    ਮੱਥਾ ਟੇਕਣ ਹਾਰੀ ਸਾਰੀ ਨਾ ਸ਼ਾਮਾ ਏ ਨਾ ਰਾਮਾ
    ਬਡ਼ੇ ਬੱਚੇ ਸਾਰੇ ਬਾਲਕ
    ਕੋਈ ਨਹੀਂ ਉਸ ਦਾ ਯਾਰੋ ਮਾਲਿਕ
    ਜਿਹੜਾ ਮੇਰੀ ਬਾਤ ਨੂੰ ਬੁਝੇ
    ਉਹੋ ਈ ਘਰ ਦੀ ਰਾਹ ਨੂੰ ਪੁੱਜੇ

    ਜਵਾਬ: ਇਬਾਦਤ ਖ਼ਾਨਾ
  • ਸ਼ੈ

    ਖਾਠ ਵਿਚ ਕਠੋਲਾ ਬੋਲੇ ਖੂਹ ਵਿਚ ਬੋਲੇ ਹਿਰਨੀ
    ਇਹ ਕਹਾਣੀ ਨਾ ਬੁਝੇਂ ਤਾਂ ਧੇਲੀ ਆਨੀ ਭਰਨੀ

    ਜਵਾਬ: ਬੰਦੂਕ
  • ਸ਼ੈ

    ਕਾਲ਼ੀ ਜਿਹੀ ਖੇਤੀ ਸੀ, ਲਾਲ਼ ਪਾਣੀ ਨਹਾਉਂਦੀ ਸੀ
    ਵੈਰੀ ਆਏ ਦੁਸ਼ਮਣ ਆਏ , ਨੰਗੀ ਹੋ ਡਰਾਉਂਦੀ ਸੀ

    ਜਵਾਬ: ਤਲਵਾਰ
  • ਸ਼ੈ

    ਕੋਠੇ ਚੜ੍ਹ ਲੇਟ ਕੋਠਾ ਸਹਿੰਦਾ ਏ
    ਸੂਈ ਮੂਲ ਨਾ ਲਾ ਕੋਠਾ ਢੀਂਦਾ ਏ

    ਜਵਾਬ: ਮੁਸ਼ਕ
  • ਸ਼ੈ

    ਲੱਖ ਜਤਨ ਕਰ ਸੱਤ ਬਣਾਈ
    ਝੀਕੜ ਉਸ ਦੇ ਗੰਢ ਮੈਂ ਲਾਈ
    ਏ ਸਿੱਖੀ ਮੈਂ ਭੇਜੀ ਤੈਨੂੰ
    ਪਹੁੰਚੀ ਜੇ ਤਾਂ ਦੱਸੀਂ ਮੈਨੂੰ

    ਜਵਾਬ: ਹੱਥ ਦੀ ਪਹੁੰਚੀ
  • ਸ਼ੈ

    ਨਿੱਕੀ ਜਿਹੀ ਲੱਕੜੀ
    ਅਸਮਾਨਾਂ ਨਾਲ਼ ਅਪੜੀ

    ਜਵਾਬ: ਜ਼ਹਾਜ਼
  • ਸ਼ੈ

    ਨਿੱਕੀ ਜਿਹੀ ਕਿਆਰੀ
    ਲੱਗੇ ਬਹੁਤ ਪਿਆਰੀ

    ਜਵਾਬ: ਕਿਤਾਬ
  • ਸ਼ੈ

    ਨਿੱਕੀ ਜਿਹੀ ਡੱਬੀ
    ਡੁੱਬ ਡੁੱਬ ਕਰੇ
    ਖਾਵੇ ਨਾ ਪੀਵੇ
    ਪਰ ਬੁੱਕ ਬੁੱਕ ਕਰੇ

    ਜਵਾਬ: ਢੋਲਕੀ
  • ਸ਼ੈ

    ਨਿੱਕੀ ਜਿਹੀ ਬੱਕਰੀ ਇਕ ਉਹਦਾ ਥਣ
    ਮੂਲੇ ਜੇਡੀ ਧਾਰ
    ਦੁੱਧ ਪੰਜੇ ਮਨ

    ਜਵਾਬ: ਮੁਸ਼ਕ
  • ਸ਼ੈ

    ਨਾ ਉਹਦੇ ਨੈਣ ਨਾ ਪ੍ਰੈਣ
    ਪਰ ਉਹ ਗਾਵੈ ਸਾਰੀ ਰੀਣ

    ਜਵਾਬ: ਬਾਂਸੁਰੀ
  • ਸ਼ੈ

    ਵੇਖਣ ਨੂੰ ਉਹ ਬਹੁਤ ਪਿਆਰੀ
    ਦੰਦ ਹਨ ਉਹਦੇ ਕਈ ਹਜ਼ਾਰੀ
    ਮਨੂੰ ਮੰਨੀ ਉਹ ਕੋਇਲਾ ਖਾਵੇ
    ਚੱਲ ਪਵੇ ਤੇ ਟੁਰਦੀ ਜਾਵੇ

    ਜਵਾਬ: ਰੇਲ ਗੱਡੀ
  • ਸ਼ੈ

    ਦਿਨ ਤਿੜਨਗੀ ਲੱਕੜੀ, ਕਾਲ਼ਾ ਉਹਦਾ ਰੰਗ
    ਦਲਿਓਂ ਚੱਲ ਕੇ ਆਈ, ਜਾ ਅਪੜੀ ਝੰਗ

    ਜਵਾਬ: ਸੜਕ
  • ਸ਼ੈ

    ਵਾ ਵਗੇ ਤੇ ਡੋਲਦਾ
    ਮੂੰਹੋਂ ਕੁੱਝ ਕੁੱਝ ਬੋਲਦਾ
    ਪੂਛਲ ਉਹਦੀ ਲੰਮ ਸਲੰਮੀ
    ਮਾਲਿਕ ਨੂੰ ਉਹ ਰੋਲਦਾ

    ਜਵਾਬ: ਪਤੰਗ
  • ਸ਼ੈ

    ਅੱਧਾ ਖੂਹ ਪਾਣੀ ਦਾ ਭਰਿਆ
    ਮਈਂ ਹੋਰਾਂ ਦੇ ਅੱਗੇ ਧਰਿਆ

    ਜਵਾਬ: ਹੁੱਕਾ