ਪੰਜਾਬੀ ਬੁਝਾਰਤਾਂ

ਪੰਜਾਬੀ ਬੁਝਾਰਤਾਂ ਦਾ ਸਭ ਤੋਂ ਵਧੀਆ ਜ਼ਖ਼ੀਰਾ

  • ਖਾਣਾ ਦਾਣਾ

    ਸੁਣਾ ਏ ਪਰ ਸੁਣਿਆ ਨਹੀਂ
    ਰੂਪਾ ਏ ਪਰ ਰੁਪਈਆ ਨਹੀਂ

    ਜਵਾਬ: ਅੰਡਾ
  • ਖਾਣਾ ਦਾਣਾ

    ਰੰਗ ਵਨਗੀਲੀ ਹੈ ਇਕ ਨਾਰੀ, ਸ਼ੇਸ਼ ਮਹਿਲ ਵਿਚ ਰਹਿੰਦੀ ਏ
    ਇਹਨੂੰ ਕੋਈ ਮੂੰਹ ਨਾ ਲਾਵੇ, ਪਰਦੇ ਵਿਚ ਇਹ ਕਹਿੰਦੀ ਏ
    ਜੋ ਕੋਈ ਪਾਏ ਇੱਜ਼ਤ ਜਾਏ, ਕਾਗਾ ਪਾਣੀ ਇਸ ਵਿਖਾਏ
    ਆਪਣੀ ਜਾਵੇ ਉਸ ਦੀ ਰਵੇ, ਉਲਟੀ ਗੰਗਾ ਬਹਿੰਦੀ ਏ

    ਜਵਾਬ: ਸ਼ਰਾਬ
  • ਪਿੰਡ

    ਦੋ ਨਾਰਾਂ ਦੇ ਇਕੋ ਰੰਗ
    ਗੁੱਤੋਂ ਪਕੜ ਕਰ ਼ ਜੰਗ
    ਐਸੀਆਂ ਵੈਸੀਆਂ ਵੇਖਣ ਆਉਣ
    ਇਕੋ ਅਪਣਾ ਨਾਮ ਧੁਰਾਉਣ

    ਜਵਾਬ: ਕਹੀਆਂ
  • ਖਾਣਾ ਦਾਣਾ

    ਰੰਗ ਬਦਾਮੀ ਅੰਡੇ ਡਿਠੇ
    ਅੰਮਾਂ ਲੈ ਪਾ ਵਿਚ ਭਾਂਡੇ
    ਪਤਲੇ ਪਤਲੇ ਛਿੱਲੜ ਲਾਹ ਕੇ
    ਪਾ ਮੱਸਾ ਲੁਹਾ ਖ਼ੂਬ ਬਣਾਂਦੇ
    ਯਾਰ ਪਿਆਰੇ ਸਾਰੇ ਖਾਂਦੇ
    ਜੋਗੀ ਭੋਗੀ ਪੰਡਤ ਪਾਂਧੇ

    ਜਵਾਬ: ਆਲੂ
  • ਖਾਣਾ ਦਾਣਾ

    ਇਹ ਮੂੰਹ ਕਾਲੇ
    ਝਰੀਆਂ ਵਾਲੇ

    ਜਵਾਬ: ਕਾਲ਼ੀ ਮਿਰਚ
  • ਪਿੰਡ

    ਸਾਵਣ ਭਾਦੋਂ ਆਵੇ ਉਬਾਲ
    ਸੁੱਕ ਪੱਕ ਜਾਵੇ ਉਹ ਸਿਆਲ਼
    ਜਿਹੜਾ ਮੇਰੀ ਬਾਤ ਨੂੰ ਬੁਝੇ
    ਚੱਲ ਪਵਾਂ ਮੈਂ ਇਸ ਦੇ ਨਾਲ਼

    ਜਵਾਬ: ਪਰਨਾਲਾ
  • ਸ਼ੈ

    ਦਮੜੀ ਦਿਆਂ ਮੈਂ ਇਟਾਂ ਮੰਗਾਈਆਂ
    ਪਾਈ ਦਾ ਮੈਂ ਗਾਰਾ
    ਨਾਲੇ ਬਣਿਆ ਸ਼ਹਿਰ ਤੇ, ਨਾਲੇ ਠਾਕੁਰ ਦੁਆਰਾ
    ਬਾਕੀ ਦੀਆਂ ਰਹਿਣ ਦਿਓ ਬਣੇਗਾ ਸ਼ਹਿਰ ਸਾਰਾ

    ਜਵਾਬ: ਸਿਆਹੀ
  • ਪਿੰਡ

    ਮਿੱਟੀ ਦੀ ਖੋਈ ਲੋਹੇ ਦੀ ਲੱਜ
    ਬਾਤ ਮੇਰੀ ਬੁਝ ਕੇ ਜਾਵੇਂ ਨਾ ਕੋਈ ਪਾਵੇਂ ਪੁੱਜ

    ਜਵਾਬ: ਤੇਲ ਦਾ ਕੁਜਾ ਤੇ ਪਲ਼ੀ
  • ਬੂਟੇ

    ਇਕ ਰੁੱਖ ਨੂੰ ਤਿੰਨ ਫੁੱਲ ਲੱਗੇ ਕੈਰੀਆਂ ਕਪਾਹ ਖੱਟਾ
    ਆਪਣੇ ਆਪ ਉਹ ਪੈਦਾ ਹੋਵੇ ਨਾ ਕੋਈ ਦੇਵੇ ਛਿੱਟਾ

    ਜਵਾਬ: ਅੱਕੀ
  • ਸ਼ੈ

    ਪਾਰੋਂ ਆਈਆਂ ਦੋ ਮੁਟਿਆਰਾਂ, ਘਟਾ ਘੱਤਣ ਵਾਰੋ ਵਾਰੀ
    ਜਿਥੇ ਜਾਵਣ ਰਲ਼ ਮਿਲ ਬੈਠਣ , ਖ਼ਿਦਮਤ ਕਰਨ ਉਹ ਹਾਰੀ ਸਾਰੀ

    ਜਵਾਬ: ਜੁੱਤੀਆਂ