ਪੰਜਾਬੀ ਬੁਝਾਰਤਾਂ

ਪੰਜਾਬੀ ਬੁਝਾਰਤਾਂ ਦਾ ਸਭ ਤੋਂ ਵਧੀਆ ਜ਼ਖ਼ੀਰਾ

  • ਸ਼ੈ

    ਦਿਨ ਤਿੜਨਗੀ ਲੱਕੜੀ, ਕਾਲ਼ਾ ਉਹਦਾ ਰੰਗ
    ਦਲਿਓਂ ਚੱਲ ਕੇ ਆਈ, ਜਾ ਅਪੜੀ ਝੰਗ

    ਜਵਾਬ: ਸੜਕ
  • ਬੂਟੇ

    ਡੱਬੀ ਦੇ ਵਿਚ ਚੀਜ਼ ਅੱਧ ਪਾਉ
    ਭਾਂਵੇਂ ਪਿਓ ਭਾਂਵੇਂ ਖਾਓ
    ਸੁਆਦ ਇਹਦਾ ਇਕੋ ਜਿਹਾ
    ਬਾਤ ਮੇਰੀ ਨੂੰ ਬੁਝਦੇ ਜਾਓ

    ਜਵਾਬ: ਤੰਬਾਕੂ
  • ਪੇਸ਼ਾ

    ਬਡ਼ਾ ਇਆਣਾ ਜੋ ਕੋਈ ਆਵੇ
    ਉਹਦੇ ਅੱਗੇ ਸੀਸ ਨਵਾਵੇ

    ਜਵਾਬ: ਨਾਈ
  • ਕੁਦਰਤ

    ਸ਼ਾਮ ਹੋਈ ਤਾਂ ਦਾਈ ਆਈ
    ਅੱਧੀ ਰਾਤ ਨੂੰ ਉਸ ਦੀ ਜਾਈ
    ਰਾਤ ਗਈ ਤੜਕਾ ਹੋਇਆ
    ਤਾਂ ਉਸ ਦੇ ਘਰ ਲੜਕਾ ਹੋਇਆ

    ਜਵਾਬ: ਮੋਤੀਏ ਦਾ ਫੁੱਲ
  • ਪੇਸ਼ਾ

    ਗੁਰੂ ਜੀ ਨੇ ਟੂਣਾ ਕੀਤਾ, ਵਿਚ ਭਰੇ ਬਾਜ਼ਾਰ
    ਨਿੱਕੇ ਬਾਲੇ ਇਕੱਠੇ ਹੋ ਗਏ ਵੇਖਣ ਦੋ ਦੇ ਚਾਰ
    ਘੋੜਾ ਖੋਤਾ ਹਾਥੀ ਬਣ ਗਏ ਜੋ ਕਰੇ ਕਰਤਾਰ

    ਜਵਾਬ: ਮਦਾਰੀ
  • ਸ਼ੈ

    ਵੇਖਣ ਨੂੰ ਉਹ ਬਹੁਤ ਪਿਆਰੀ
    ਦੰਦ ਹਨ ਉਹਦੇ ਕਈ ਹਜ਼ਾਰੀ
    ਮਨੂੰ ਮੰਨੀ ਉਹ ਕੋਇਲਾ ਖਾਵੇ
    ਚੱਲ ਪਵੇ ਤੇ ਟੁਰਦੀ ਜਾਵੇ

    ਜਵਾਬ: ਰੇਲ ਗੱਡੀ
  • ਘਰੇਲੂ

    ਤੋਂ ਚੱਲ ਮੈਂ ਆਇਆ
    ਹਰ ਘਰ ਦੀ ਉਹ ਮਾਇਆ

    ਜਵਾਬ: ਦਰਵਾਜ਼ਾ
  • ਖਾਣਾ ਦਾਣਾ

    ਤੋਤਾ ਬਗਲਾ ਕਾਂ ਬਟੇਰ
    ਇਨ੍ਹਾਂ ਚਵਾਂ ਨੂੰ ਆਂਦਾ ਘੇਰ
    ਘੇਰ ਘਾਰ ਕੇ ਗੁੱਛਾ ਕੀਤਾ
    ਅੰਤ ਚਵਾਂ ਦਾ ਲਹੂ ਪੀਤਾ

    ਜਵਾਬ: ਪਾਨ ਦਾ ਬੇੜਾ
  • ਘਰੇਲੂ

    ਬਾਹਰੋਂ ਆਂਦੀ ਵੱਢ ਕੇ
    ਘਰ ਆਂਦੀ ਛਿੱਲ ਕੇ
    ਥਾਂ ਰੱਖੇ ਮਿਲ ਕੇ

    ਜਵਾਬ: ਮੰਜੀ
  • ਘਰੇਲੂ

    ਹੱਥ ਲਾਈਆਂ ਉਹ ਮੇਲ਼ਾ ਹੋਵੇ
    ਮੂੰਹ ਲਾਈਆਂ ਉਹ ਹੱਸੇ

    ਜਵਾਬ: ਸ਼ੀਸ਼ਾ