ਚੜ੍ਹਿਆ ਪੋਹ ਪਈਆਂ ਹਨ ਬਰਫ਼ਾਂ ਕੋਈ ਖ਼ਬਰ ਨ ਵਾਲੀ ਨੂੰ
ਮੁੜਕੇ ਖ਼ਬਰ ਨ ਪੁੱਛੀ ਉਸਨੇ ਛੱਡ ਗਿਆ ਬੇ ਹਾਲੀ ਨੂੰ

ਭਾਂਬੜ ਬਲਣ ਜਦੋਂ ਮੈਂ ਦੇਖਾਂ ਉਸਦੀ ਪਲੰਘ ਨਿਹਾਲੀ ਨੂੰ
ਲਾ ਗੱਲ ਯਾਰ ਹਿਦਾਇਤ ਰੋਵਾਂ ਲੀਫ਼ ਸਿਰਾਣੇ ਖ਼ਾਲੀ ਨੂੰ