ਢੋਲ ਸੰਮੀ

ਸੰਮੀ ਕਿਹਾ ਛੋੜ ਦੀਆਂ ਤਦ ਜੇਕਰ ਢੋਲ ਮਿਲਾਵੇਂ

ਸੰਮੀ ਕਿਹਾ ਛੋੜ ਦੀਆਂ ਤਦ ਜੇਕਰ ਢੋਲ ਮਿਲਾਵੇਂ
ਜਿਉਂ ਕਰ ਪਹਨਰ ਲੱਗੇ ਤੁਝ ਤੇਰੀ ਓਵੇਂ ਨਾਲ਼ ਲਿਆਵੀਂ

ਤਾਂ ਫਿਰ ਮਰਗ ਅਲਾਈ ਵਾਰਤਾ ਇਹ ਸਭ ਹਿਰਨੀ ਅੱਗੇ
ਬਾਝੋਂ ਢੋਲ ਨਹੀਂ ਛੁਟਕਾਰਾ ਵਾਹ ਨਾ ਕੋਈ ਲੱਗੇ

ਜੇ ਇਹ ਮਰਜ਼ੀ ਹੋਵੇ ਤੇਰੀ ਤਾਂ ਮੈਂ ਅਤਿ ਵੱਲ ਜਾਵਾਂ
ਜਿਉਂ ਕਰ ਪਹੁੰਚ ਲੱਗੇ ਕੁੱਝ ਮੇਰੀ ਉਹਨੂੰ ਨਾਲ਼ ਲਿਆਵਾਂ

ਹਿਰਨੀ ਕਿਹਾ ਹੋ ਮਰਦਾਨਾ ਜੇ ਰੱਬ ਆਸ ਪੁੱਜਾਵੇ
ਜੇਕਰ ਸਮਝ ਸ਼ਿਕਾਰੀ ਲਾਲਚ ਮਗਰ ਤੇਰੇ ਚੱਲ ਆਵੇ