ਢੋਲ ਸੰਮੀ

ਸੁਣਿਆ ਮਾਂ ਸੰਮੀ ਦੀ ਆਇਆ ਮੇਰਾ ਢੋਲ ਜਵਾਈ

ਸੁਣਿਆ ਮਾਂ ਸੰਮੀ ਦੀ ਆਇਆ ਮੇਰਾ ਢੋਲ ਜਵਾਈ
ਵੇਖਣ ਕਾਰਨ ਢੋਲ ਸ਼ਹਿਜ਼ਾਦਾ ਬਾਗ਼ ਵਿਨੇ ਚੱਲ ਆਈ

ਦੇਖਿਆ ਉਸ ਜਵਾਈ ਬੈਠਾ ਸੂਰਤ ਚੰਦ ਨੂਰਾਨੀ
ਦੇਖ ਦੋਹਾਂ ਦਿਲ ਰਾਜ਼ੀ ਹੋਇਆ ਸੂਰਤ ਦਾ ਲਾਸਾਨੀ

ਇਸੇ ਵਕਤ ਮੰਗਾਇਆ ਕਾਜ਼ੀ ਅਕਦ ਦੋਹਾਂ ਦਾ ਕੀਤਾ
ਢੋਲ ਸ਼ਹਿਜ਼ਾਦੇ ਸੰਮੀ ਰਾਣੀ ਬਾਗ਼ ਹਵਾਲੇ ਕੀਤਾ

ਕਰੀਮ ਬਖ਼ਸ਼ ਕਰ ਯਾਦ ਇਲਾਹੀ ਪਿਛਲਾ ਹਾਲ ਸੁਣਾਈਂ
ਸੱਤਾਂ ਕੋਹਾਂ ਦਾ ਪੈਂਡਾ ਕਰਕੇ ਗੜ੍ਹ ਬਗ਼ਦਾਦ ਦੇ ਆਵੇਂ