ਢੋਲ ਸੰਮੀ

ਸਾਫ਼ ਜਵਾਬ ਗ਼ੁਲਾਮਾਂ ਦਿੱਤਾ ਸਾਥੋਂ ਪਹੁੰਚ ਨਾ ਹੋਵੇ

ਸਾਫ਼ ਜਵਾਬ ਗ਼ੁਲਾਮਾਂ ਦਿੱਤਾ ਸਾਥੋਂ ਪਹੁੰਚ ਨਾ ਹੋਵੇ
ਸੰਨ ਕੇ ਸਾਫ਼ ਜਵਾਬ ਅਜਿਹਾ ਬਹੁਤ ਪਸ਼ੀਦਾ ਰੋਵੇ
ਰੋਵੇ ਤੇ ਕੁਰਲਾਵੇ ਤੜਫ਼ੇ ਜ਼ਰਦ ਹੋਇਆ ਰੰਗ ਪੀਲ਼ਾ
ਹੋ ਹੈਰਾਨ ਖਲੋਤੀ ਰਾਣੀ ਕੋਈ ਨਾ ਹੋਵਸ ਹੀਲਾ
ਯਾ ਰੱਬ ਮੂਲਾ ਆਲੀ ਵਾਲੀ ਮਾਲਿਕ ਆਲਮ ਫ਼ਾਨੀ
ਮੁਸ਼ਕਿਲ ਹੱਲ ਕਰੀਂ ਅੱਜ ਮੇਰੀ ਢੋਲ ਮਿਲੇ ਜ਼ਿੰਦਗਾਨੀ