ਢੋਲ ਸੰਮੀ

ਖੋਲ ਜਵਾਬ ਵਾਊ ਨੇ ਦਿੱਤਾ ਨਾ ਹਾਂ ਚਾਕਰ ਤੇਰੀ

ਖੋਲ ਜਵਾਬ ਵਾਊ ਨੇ ਦਿੱਤਾ ਨਾ ਹਾਂ ਚਾਕਰ ਤੇਰੀ
ਨਾ ਕੋਈ ਤਮਾ ਦੌਲਤ ਦਾ ਮੈਨੂੰ ਇਹੋ ਮਰਜ਼ੀ ਮੇਰੀ

ਉਜੂ ਸੁਨੇਹੜਾ ਤੇਰਾ ਲੈ ਕੇ ਕਾਸਦ ਨਾਮ ਸਦਾਵਾਂ
ਭਲਕੇ ਹੋਰ ਸੁਨੇਹੜਾ ਦੱਸੇ ਕੀ ਮੈਂ ਆਖ ਸੁਣਾਵਾਂ

ਵੱਸ ਲੱਗੇ ਤੇ ਹੋਰ ਕਿਸੇ ਨੂੰ ਹਾਲ ਅਹਿਵਾਲ ਸੁਣਾਵੇਂ
ਮੇਰੇ ਮਾਨ ਅਤੇ ਨਾ ਬੈਠੈਂ ਮਸਤ ਓੜਕ ਪਛਤਾਵੇਂ

ਮੈਂ ਹਵਾ ਨਾ ਯਾਰ ਕਿਸੇ ਦੀ ਨਾ ਕੋਈ ਦੋਸਤ ਮੇਰਾ
ਤਾਬਿ ਹੁਕਮ ਇਲਾਹੀ ਅੰਦਰ ਫਿਰ ਸਾਂ ਚਾਰ ਚੁਫ਼ੇਰਾ