ਖੋਜ

ਕਿੱਸੇ ਦੀ ਰਵਾਇਤ

ਸੈਫ਼ ਮਲੂਕ ਬਦੀਅ ਜਮਾ ਲੈ, ਕਾਮਲ ਇਸ਼ਕ ਕਮਾਇਆ ਕੀਤਾ ਜੋਸ਼ ਤਬੀਅਤ ਮੈਂ ਬੀ, ਕਿੱਸਾ ਜੋੜ ਸੁਣਾਇਆ ਚੌਹਾਂ ਗੱਠਾਂ ਥੀਂ ਪਰੀਆਂ ਸਦੀਆਂ, ਹਰ ਪਾਸੇ ਘੁਲ ਅਰਜ਼ੀ ਚਾਰੇ ਦਾਰੂ ਵਾਰੀ ਆਇਆਂ ,ਜਿਉਂ ਜਿਉਂ ਲੱਗੀ ਮਰਜ਼ੀ ਮਾਤਬਰਾਂ ਅਖ਼ਬਾਰਾਂ ਦੱਸਣ, ਹਰ ਦਾਣੇ ਪਰ ਧਾਨੇ ਕਿਧਰੋਂ ਇਕੋ ਗੱਲ ਸੁਣਾਉਣ, ਕਿਧਰੋਂ ਹੋਰ ਨਿਸ਼ਾਨੇ ਬਹੁਤੀ ਗੱਲ ਲਿਖਾਈ ਉਸ ਨੇ, ਜੋ ਸੀ ਅੱਵਲ ਆਈ ਇਸ ਦੀ ਦੱਸੀ ਕੋਈ ਨਾ ਛੱਡੀ, ਬੈਤਾਂ ਅੰਦਰ ਪਾਈ ਹੋਰੂੰ ਹੋਰ ਸੁਣਾਉਣ ਲੱਗੀਆਂ, ਜਿਉਂ ਜਿਉਂ ਪਿੱਛੋਂ ਆਇਆਂ ਜੇ ਸਭ ਗੱਲਾਂ ਜੋੜ ਸੁਣਾਵਾਂ, ਕਿੱਸੇ ਪੀਣ ਖ਼ਤਾਿਆਂ ਜੋ ਜੋ ਬੰਦੀ ਫੱਬਦੀ ਆਹੀ, ਉਹ ਰਵਾਇਤ ਪਾਈ ਥਗੜੀ ਟਾਕੀ ਜੋੜ ਜੱਟਾ, ਕਰ ਜੁਲੀ ਰਾਸ ਬਣਾਈ ਐਸੀ ਰਫ਼ੂ ਕੀਤੀ ਹਰ ਸੇਵਨ, ਕੋਈ ਮਲੂਮ ਨਾ ਕੁਰਸੀ ਹਿਕੁ ਪੋਤ ਦੱਸੇਗਾ ਭਾਈ ,ਜੇ ਕੋਈ ਅੱਗੇ ਧਿਰ ਸੀ ਮੁਖ਼ਤਲਿਫ਼ਾਂ ਜੋ ਨਜ਼ਰੀ ਆਇਆਂ, ਛੱਡ ਦਿੱਤੀਆਂ ਕਈ ਗੱਲਾਂ ਹਿੱਕ ਲੱਖਾਂ ਤੇ ਦੂਜੀ ਭੱਜਦੀ, ਦੱਸੋ ਕੱਤ ਵੱਲ ਚੱਲਾਂ ਸੈਫ਼ ਮਲੂਕੇ ਦੇ ਨੰਨ੍ਹਾ ਲੈ, ਬਹੁਤੇ ਕਹਿਣ ਯਮਨ ਵਿਚ ਹਿੱਕ ਰਾਵੀ ਕਹਤਾਨ ਬਿਤਾਂਦਾ ,ਕਿਸ ਦੀ ਪਾਈਏ ਮਨ ਵਿਚ ਪਹਿਲੇ ਯਾਰ ਬਦਖ਼ਸ਼ਾਂ ਦੱਸੀ, ਉਹੋ ਕਾਗ਼ਜ਼ ਲਾਈ ਉਹ ਭੰਨਾਂ ਹੁਣ ਹੋਰ ਬਣਾਵਾਂ, ਇਸ ਵਿਚ ਕੇ ਵਡਿਆਈ ਮੁਖ਼ਤਲਿਫ਼ਾਂ ਇਸ ਰੋਸ਼ੇ ਗੱਲਾਂ, ਕੋਈ ਜ਼ਈਫ਼ ਰਵਾਇਤ ਭੱਜਦੀ ਨਾਹੀਂ ਕਵੀ ਜ਼ਈਫ਼ੋਂ, ਕੀਤਾ ਫ਼ਿਕਰ ਨਿਹਾਇਤ ਪਰੀਆਂ ਚਾਰ ਮੁਰਾਦ ਕਿਤਾਬਾਂ, ਕਿਉਂ ਭੁਲਾਵਾ ਪਾਵਾਂ ਨਹੀਂ ਤਾਂ ਹੁਕਮ ਮੇਰਾ ਕਦ ਇਤਨਾ, ਪਰੀਆਂ ਸੱਦ ਬ੍ਹਾਵਾਂ ਥੋੜੀ ਬਾਤ ਕਿਤਾਬਾਂ ਅੰਦਰ, ਬਹੁਤੀ ਆਪ ਬਣਾਈ ਕੀਕਰ ਆਪ ਬਣਾਵੇ ਆਜ਼ਿਜ਼ ,ਸਭੁ ਦਾਤ ਖ਼ੁਦਾਈ ਜ਼ਾਹਰ ਦਿਲ ਬਗਲਾਈ ਕਾਰਨ, ਕਿੱਸਾ ਇਸ਼ਕ ਮਜ਼ਾਜ਼ੋਂ ਅੰਦਰ ਖ਼ਾਨੇ ਖ਼ਬਰਾਂ ਦੇਸੀ, ਫਿਕਰਾਵਾਂ ਦੇ ਰਾਜ਼ੋਂ ਰਮਜ਼ਾਂ ਨਾਲ਼ ਪਰਤਾ ਸਾਰਾ ,ਚਾਹੀਨ ਸਮਝਣ ਹਾਰੇ ਹਿੰਮਤ ਅੱਗੇ ਮੁਸ਼ਕਿਲ ਆਸਾਂ, ਹਿੰਮਤ ਮਰਦ ਨਾ ਹਾਰੇ ਇਸੇ ਹਕਸੇ ਮਿਸਰੇ ਅੰਦਰ ,ਗ਼ਰਜ਼ ਕਿਸੇ ਦੀ ਸਾਰੀ ਜੋ ਢੂੰਡੇ ਸੋ ਪਾਵੇ ਭਾਈ, ਮੁਫ਼ਤ ਨਹੀਂ ਪਰ ਯਾਰੀ

See this page in:   Roman    ਗੁਰਮੁਖੀ    شاہ مُکھی
ਮੀਆਂ ਮੁਹੰਮਦ ਬਖ਼ਸ਼ Picture

ਮੀਆਂ ਮੁਹੰਮਦ ਬਖ਼ਸ਼ ਇਕ ਸੂਫ਼ੀ ਬਜ਼ੁਰਗ ਤੇ ਸ਼ਾਇਰ ਸਨ। ਆਪ ਦੀ ਪੈਦਾਇਸ਼ ਖੜੀ ਸ਼ਰੀਫ਼ ਜਿਹਲਮ ਦੀ ਏ ਜਦ ...

ਮੀਆਂ ਮੁਹੰਮਦ ਬਖ਼ਸ਼ ਦੀ ਹੋਰ ਕਵਿਤਾ