ਮਿਰਜ਼ਾ ਸਾਹਿਬਾਂ

Page 11

ਮਿਰਜ਼ੇ ਵਿਚ ਬੜੇ ਗੁਮਾਨ ਸੀ , ਫੇਰ ਸੌਂ ਗਿਆ ਜੰਡੂਰੇ ਦੇ ਪਾਸ
ਮੈਂ ਵੱਲ ਵੱਲ ਵੱਢ ਦਿਆਂਗਾ ਸੂਰ ਮੈਂ , ਦਈਓਂ ਪੂਰ ਖਪਾ
ਮੈਂ ਝੱਟ ਕੁ ਠੌਂਕਾ ਲਾ ਲੇਨ ਦੇ , ਸੁੱਤੇ ਨੂੰ ਨਾ ਜਗਾ
ਦਿਨ ਚੜ੍ਹਦੇ ਨੂੰ ਚੱਲਾਂਗੇ , ਤੈਨੂੰ ਲੈ ਚੱਲਾਂ ਦਾਨਾਂ ਬਾਦ
ਹੋਣੀ ਮਿਰਜ਼ੇ ਦੀ ਕੱਦ ਪਈ , ਰਲੀ ਸਿਆਲਾਂ ਦੇ ਨਾਲ਼

ਛੁੱਟੀ ਕਾਣੀ ਗ਼ਜ਼ਬ ਦੀ , ਲੈ ਗਈ ਮਿਰਜ਼ੇ ਨੂੰ ਨਾਲ਼
ਰੂਹ ਮਿਰਜ਼ੇ ਦੀ ਨਿਕਲ ਗਈ , ਲੱਗੀ ਜੰਡੂਰੇ ਨਾਲ਼
ਮੰਦਾ ਕੀਤਾ ਸਾਹਿਬਾਨ ਤੋਂ , ਰਲ਼ ਗਈ ਐਂ ਸਿਆਲਾਂ ਦੇ ਨਾਲ਼
ਕਾਣੀ ਘੜੀ ਕੱਮਗਰਾਂ , ਫਲ ਕਿਸੇ ਉਸਤਾ ਕਾਰ
ਧੋਖੇ ਮਾਰੀ ਮੇਰੀ ਸਾਹਿਬਾਨ , ਨਾ ਆਰ ਨਾ ਪਾਰ

ਖਿੱਚ ਕੇ ਕੱਢੀ ਮਿਰਜ਼ੇ ਜਵਾਨ ਨੇ , ਕਰ ਗਈ ਮਿਰਜ਼ੇ ਨੂੰ ਪਾਰ
ਅੱਗੋਂ ਸਾਹਿਬਾਨ ਬੋਲਦੀ , ਮਿਰਜ਼ਿਆ ਮੰਨ ਮੇਰੀ ਅਰਜ਼ਾ
ਹੋਣੀ ਵਰਤੀ ਪੈਗ਼ੰਬਰਾਂ , ਹੋਣੀ ਮਿਰਜ਼ੇ ਤੇ ਗਈ ਆ
ਬੇਟੇ ਸ਼ਾਹ ਅਲੀ ਦੇ , ਹੁਸਨ ਵਹਸੀਨ ਭਰਾ
ਲੜਦੇ ਨਾਲ਼ ਯਹੂਦੀਆਂ , ਦਿੱਤੇ ਪੂਰ ਖਪਾ

ਦਰ ਵਿਚ ਰੋਂਦੀ ਬੀ ਬੀ ਫ਼ਾਤਿਮਾ , ਮੁੜ ਕੇ ਨਾ ਆਏ ਮੇਰੇ ਪਾਸ
ਮਿਰਜ਼ਿਆ ਇੱਡੇ ਪੈਗ਼ੰਬਰ ਮਾਰ ਲਏ , ਤੋਂ ਕੀਹਦਾ ਪਾਣੀ ਹਾਰ
ਇੱਕ ਅਰਜ਼ ਮੇਰੀ ਮੰਨ ਲੈ , ਮੈਨੂੰ ਸਾਹਿਬਾਨ ਲੈ ਚੱਲ ਨਾਲ਼
ਮੰਦਾ ਕੀਤਾ ਸੁਣ ਸਾਹਿਬਾਨ , ਮੇਰਾ ਤਰਕਸ਼ ਟੰਗਿਆ ਜੰਡ
ਤਿੰਨ ਸੌ ਕਾਣੀ ਮਿਰਜ਼ੇ ਜਵਾਨ ਦੀ , ਦਿੰਦਾ ਸਿਆਲਾਂ ਨੂੰ ਵੰਡ

ਪਹਿਲੀ ਮਾਰਦਾ ਵੀਰ ਸ਼ਮੀਰ ਦੇ , ਦੂਜੀ ਕਿੱਲੇ ਦੇ ਤੰਗ
ਤੀਜੀ ਮਾਰਾਂ ਜੋੜ ਕੇ , ਜਿਹਦੀ ਹੈਂ ਤੂੰ ਮੰਗ
ਸਿਰ ਤੋਂ ਮੰਡਾਸਾ ਉੱਡ ਗਿਆ , ਗਲ ਵਿਚ ਪੈਂਦੀ ਝੁੰਡ
ਬਾਝ ਭਰਾਵਾਂ ਜੱਟ ਮਾਰਿਆ , ਕੋਈ ਨਾ ਮਿਰਜ਼ੇ ਦੇ ਸੰਗ

ਪੀਲੂ ਪੁਛੇ ਸ਼ਾਇਰ ਨੂੰ , ਕੇ ਵੱਲ ਗਿਆ ਜਹਾਨ
ਬਹਿ ਬਹਿ ਗਈਆਂ ਮਜਲਸਾਂ , ਲੱਗ ਲੱਗ ਗਏ ਦਿਵਾਨ
ਮਿਰਜ਼ਾ ਮਾਰਿਆ ਮੁਲਕ ਅਲਮੋਤ ਦਾ , ਕੁੱਝ ਮਾਰਿਆ ਉਹਨੂੰ ਗੁਮਾਨ
ਵਿਚ ਕਬਰਾਂ ਦੇ ਖੱਪ ਗਿਆ , ਮਿਰਜ਼ਾ ਸੋਹਣਾ ਜਵਾਨ
ਇਹ ਕਿੱਸਾ ਮਿਰਜ਼ਾ ਸਾਹਿਬਾਨ ਦਾ , ਜੁੜਿਆ ਪੀਲੂ ਸ਼ਾਇਰ ਨੇਂ ,
ਜਿਸ ਨੂੰ ਜਾਣੇ ਜੱਗ ਜਹਾਨ