ਜੰਗਨਾਮਾ

ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ

ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ,
ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ

ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ,
ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ

ਚੜ੍ਹੇ ਸਭ ਮਝੈਲ, ਦੂਆ ਬੀਏ ਜੀ,
ਜਿਨ੍ਹਾਂ ਕਿਲੇ ਨਿਵਾਏ ਨੀ ਢੇਰ ਮੀਆਂ

ਸ਼ਾਹ ਮੁਹੰਮਦਾ, ਚੜ੍ਹੇ ਜਮਹੂਰਖ਼ਾਨੇ,
ਹੋਇਆ ਹੁਕਮ ਨਾ ਲਾਉਂਦੇ ਦੇਰ ਮੀਆਂ