ਜਿਥੇ ਲੱਭੀ ਛਾਂ, ਉਥੇ ਈ ਬਹਿ ਗਈ ਆਂ

ਜਿੱਥੇ ਲੱਭੀ ਛਾਂ, ਉੱਥੇ ਈ ਬਹਿ ਗਈ ਆਂ ।
'ਇਸ਼ਕ' ਹੁਰਾਂ ਦੇ ਔਖੇ ਪੈਂਡੇ ਪੈ ਗਈ ਆਂ ।

ਇਹ ਨਾ ਸਮਝ ਤਿਰਾ ਹੱਥ ਮੈਥੋਂ ਉੱਤੇ ਵੇ,
ਤੈਨੂੰ ਅਪਣਾ ਸਮਝ ਕੇ, ਜੁਰਮ ਵੀ ਸਹਿ ਗਈ ਆਂ ।

ਉਹਨੂੰ ਸੰਗੀ ਸਮਝ ਸਾਮਾਨ ਚੁਕਾਇਆ ਸੀ,
ਉਹ ਨੱਸ ਗਿਆ, ਮੈਂ ਖਲੀ-ਖਲੋਤੀ ਰਹਿ ਗਈ ਆਂ ।

ਉਹ ਵੀ ਚੜ੍ਹਦੇ ਪਾਣੀ ਵਾਂਗਰ ਆਇਆ ਸੀ,
ਮੈਂ ਵੀ ਕੱਚੀਆਂ ਕੰਧਾਂ ਵਾਂਗਰ ਢਹਿ ਗਈ ਆਂ ।

ਹਾਲਾ ਪਹਿਲਾਂ ਮੰਜ਼ਲ ਸਾਹਵੇਂ ਦਿਸਦੀ ਸੀ,
ਰਾਹਬਰ ਲੱਭਾ, ਤਾਂ ਮੈਂ ਦੇਖੋ ਰਹਿ ਗਈ ਆਂ ।