ਹੀਰ

ਸਫ਼ਾ 19

181
ਅੱਠ ਵਿਦਿਆ ਲੈ ਚਲਿਆ ਧੀਦੋ , ਚੱਲਣ ਤੇ ਚਿੱਤ ਚਾਇਆ
ਵੱਡੀ ਮੰਜ਼ਿਲ ਵੱਡੇ ਪੈਂਡੇ ,ਸਾਥ ਨਾ ਕੋਈ ਚਾਇਆ
ਜੰਗਲ਼ ਰੌਹ ਬਲਾਏਂ ਬੇਲੇ, ਕਿਸਮਤ ਨੱਪ ਚਲਾਇਆ
ਆਖ ਦਮੋਦਰ ਬਣੀ ਹਕੀਕਤ , ਸੁੱਕ ਸਿਆਲੀਂ ਆਇਆ

182
ਵਿਚ ਕਿਨਾਰੇ ਰਹਿਣ ਕੇਤੂ ਈ , ਰਹੇ ਚਿੰਨ੍ਹਾਂ ਕਿਨਾਰੇ
ਦਿਲ ਥੀਆ ਕੰਧੀ ਦੇ ਅਤੇ , ਕੇਤੂ ਬਹਿਣ ਵਿਚਾਰੇ
ਬਹਿ ਕੰਧੀ ਤੇ ਫ਼ਿਕਰ ਕੇਤੂ ਸੂ, ਘਣ ਕਰ ਵੰਝਲੀ ਮਾਰੇ
ਆਖ ਦਮੋਦਰ ਹਿੱਕ ਬੀੜੀ ਰਾਂਝੇ ਦੀ ਨਜ਼ਰੀਂ ਪਈ ਵਿਚਾਰੇ

183
ਕੀਤਾ ਰਾਗ ਬਮੀਹਾਬੋਲਿਆ , ਪੈਰਾਂ ਬੇੜੇ ਵਿਚ ਸਨ ਪਾਇਆ
ਸੰਨ ਕਰ ਖ਼ੁਸ਼ੀ ਥੀਏ ਬੋਹਤੀਰੇ , ਚੱਲਣੇ ਤੇ ਚਿੱਤ ਚਾਇਆ
ਕੀਤੀ ਨਜ਼ਰ ਡਿਠੋ ਨਾ ਕੰਧੀ , ਬੇੜਾ ਹਾਕ ਚਲਾਇਆ
ਆਖ ਦਮੋਦਰ ਡਰ ਵਰ ਹੋਇਆ, ਜਾਂ ਉਸ ਨਜ਼ਰੀ ਆਇਆ

184
ਕੰਧੀ ਤੇ ਬੇੜਾ ਆ ਲੱਗਾ , ਲੱਥੇ ਪੈਰ ਤਦਾਹੀਂ
ਹੱਥੀਂ ਮੱਲ ਬੈਠੇ ਪੰਜ ਪੀਰ ਏ ਛੇਵਾਂ ਧੀਦੋ ਮਜਲਿਸ ਤਾਈਂ
ਕੱਲ੍ਹ ਹਕੀਕਤ ਪੈਰਾਂ ਲੀਤੀ , ਧੀਦੋ ਆਖ ਸੁਣਾਈਂ
ਆਖ ਦਮੋਦਰ ਕੱਲ੍ਹ ਪਛਾਈ , ਰਾਂਝੇ ਦੱਸੇ ਭਾਈ

185
ਤਾਂ ਘਣ ਹਕੀਕਤ ਰਾਜ਼ੀ ਮੋਏ , ਰਾਂਝੇ ਵੰਝਲੀ ਵਾਹੀ
ਲਲਿਤ ਰਾਗ ਵਿਚ ਵਾਹੀ ਵੰਝਲੀ , ਪੈਰਾਂ ਚੰਗੀ ਭਾਈ
ਹਿੱਕ ਹਿੱਕ ਵਿੱਥ ਦਿੱਤੀ ਲੈ ਸਭਨਾਂ , ਖ਼ਾਤਿਰ ਇਹ ਰਜ਼ਾ ਈ
ਆਖ ਦਮੋਦਰ ਹੀਰ ਵਲੀਹਾ ੰ , ਰਾਂਝੇ ਪੱਲੇ ਪਾਈ

186
ਤਾਂ ਸੁਪਨੇ ਵਿਚ ਪੰਜ ਪੀਰ ਗਏ , ਹੀਰ ਨੂੰ ਸੁਖ਼ਨ ਸੁਣਾਇਆ
ਝਾਵਾਂ ਕਰਕੇ ਬਹੁਤ ਹੀਰੇ ਨੂੰ , ਕਣ ਮਰੋੜ ਸਜਾਇਆ
"ਚੇਤਾ ਕਰੀਂ , ਨਾ ਕਬੋਲੀਂ ਹੋਰ ਕੋਈ ਵਿਚ ਇਰਾਦੇ ਆਇਆ
ਸਨ ਕੁੜੀਏ! ਇਹ ਗਲ ਅਸਾਡੀ , ਅਸਾਂ ਤੈਂਡੇ ਪੱਲੇ ਪਾਇਆ"

187
ਕਰ ਕਰ ਮੁਹਕਮ ਗੱਲ ਸੰਪੂਰਨ , ਪੈਰਾਂ ਦੁੱਧ ਪਿਓ ਈਆ
ਸਭ ਰੁਸ਼ਨਾਈ ਧੀਦੋ ਪਾਈ, ਸਭ ਕੱਚ ਨਜ਼ਰੀਂ ਆਇਆ
ਵੇਖਦਿਆਂ ਵਿਕਾਣਾ ਰਾਂਝਾ , ਵਰ ਪੈਰਾਂ ਤੋਂ ਪਾਇਆ
ਆਖ ਦਮੋਦਰ ਪੈਰ ਸਧਾਨੇ , ਕੁਛ ਰਾਂਝੇ ਨਜ਼ਰੀਂ ਆਇਆ

188
ਰਾਤ ਗੁਜ਼ਾਰ , ਸਵੇਰੇ ਉਠਿਆ , ਬੀੜੀ ਧਿਰ ਮਤਾ ਪਕਾਇਆ
ਜਿਉਂ ਕਰ ਮਸਤ ਹਾਥੀ ਦੀ ਚਾਲੀ , ਤਿਊਂ ਹਾਲ ਅਜਿਹੇ ਆਇਆ
ਰੰਗਣ ਪਾ ਰਤਾ ਘਣ ਕੱਪੜਾ , ਭੀ ਚੜ੍ਹੀਵਸ ਰੰਗ ਸਵਾਇਆ
ਆਖ ਦਮੋਦਰ ਹਾਲ ਨਵੇਲੇ , ਬੀੜੀ ਉੱਤੇ ਆਇਆ

189
ਲੁਡਣ ਅੱਗੇ ਖੜ੍ਹਾ ਉਚੇਚਾ ਜਾਂ ਉਸ ਨਜ਼ਰੀ ਆਇਆ
ਵੇਖਦਿਆਂ ਵਿਕਾਣਾ ਝਿਊਰ , ਲੋਹੜੇ ਜੋਗ ਬੁਲਾਇਆ
"ਦੇ ਦਨੀਹੇ ਬਰਖ਼ੋਰਦਾਰਾ, ਪਿੱਛੋਂ ਕਦੋਂ ਆਇਆ?
ਅੱਗੇ ਕਦੇ ਵੈਸੀ ਬੇਟਾ? ਲੁਡਣ ਇਉਂ ਪਛਾਿਆ"

190
"ਕਿਸਮਤ ਰੋਜ਼ ਨਾ ਫਿਰੇ ਪਿਛੋਂਹੀ , ਲੀਤੀ ਫਿਰੇ ਅਸਾਂ ਹੀ
ਥੀ ਸੈਲਾਨੀ , ਫਿਰਾਂ ਵੇਖਦਾ , ਸਾਕ ਨਾ ਸੀਨ ਕਦਾਈਂ
ਖੂੰਡੀ , ਵੰਝਲੀ , ਇਹ ਦੋਈਂ ਸਾਥੀ ,ਇਹ ਸਰੋਦ ਵਗਾਈਂ "
ـਆਖ ਦਮੋਦਰ ਅੱਤ ਬੁੱਧ ਧੀਦੋ , ਮਿਲਿਆ ਲੁਡਣ ਤਾਈਂ