ਹੀਰ

ਸਫ਼ਾ 90

891
ਚਲੇ ਖੜੇ ਨਾ ਹੜ ਨਾਲੇ , ਲੋਕਾਂ ਇਹ ਚਲਾਏ
ਬੁੱਕਲ ਮਾਰੀ ਤੇ ਮੂੰਹ ਬੱਧੇ , ਅੱਗੇ ਲਾ ਟਰਾਏ
ਵੈਂਦੇ ਘੋੜਿਆਂ ਅੱਗੇ ਭੁਨੇ , ਖੇੜਾ ਵੈਣ ਅਲਾਏ
ਆਖ ਦਮੋਦਰ ਚਾਕ ਕਰਨ ਨੂੰ ਹੀਰੇ ਚਾਲੇ ਚਾਏ

892
"ਤਾਣ ਮੂੰਹ ਸੜੀ ਵੇ ਸੁੰਜਾ ਖੇੜਾ, ਮੈਂਡੇ ਧੀਦੋ ਤੋਂ ਘੋਲ਼ ਘੁਮਾਇਆ
ਜਿਥੇ ਸਾਈਂ ਇਸ਼ਕ ਵੰਡੀਂਦਾ ਆਹਾ, ਕਿਸੇ ਤੈਨੂੰ ਨਹੀਂ ਪਹੁੰਚਾਇਆ
ਤੂੰ ਲੜ ਉਤਲਾ ਮਧਾਣੀ ਸੁਣਦਾ, ਕੰਮ ਭੌਣ ਦੇ ਆਇਆ
ਵਿੱਤ ਨਾ ਬੁਯੰ , ਸੁੰਜਾ ਖੇੜਾ , ਤੈਂਡਾ ਪਿਓ ਵਤਾਿਆ"

893
"ਨਾਲੇ ਨਾਲੇ ਮੈਂਡੇ ਲੱਗੇ ਵੈਂਦੇ ", ਖੇੜਾ ਵੈਣ ਅਲਾਏ
"ਮਰੇਂ ਨਾ ਜਿਵੇਂ ਕੁੱਤੀ ਰੰਨੇ , ਹੋਈ ਐਂ ਚਾਕੇ ਹਾਏ
ਕਰਦੀ ਰੱਜ ਹਰਾਮ ਸੋ ਫਿਰਦੀ , ਚਾਕ ਮਰੀ ਅੱਜ ਮਾਏ "
ਆਖ ਦਮੋਦਰ ਹੀਰੇ ਤਾਈਂ , ਖੇੜਾ ਵੈਣ ਅਲਾਏ

894
"ਜਿੱਦਣ ਇਸ਼ਕ ਵੰਡੀਂਦਾ ਆਹਾ , ਤਦੋਂ ਖੇੜਾ ਕਿੱਥੇ ਆ ਹੂੰ
ਹੱਕੇ ਅੰਦਰ ਵੜਨ ਨਾ ਮਿਲਿਆ, ਹੱਕੇ ਤਾਂ ਭੁੱਲੋ ਰਾਹੋਂ
ਸੰਜੇ ਖੜੇ ਨੂੰ ਭਾਓ ਨਾ ਆਇਆ , ਉਸ ਜੋ ਚੁਕਾਣੀ ਪਾ ਹੂੰ
ਹੁਕਮੀ ਨੱਪ ਰੰਝੇਟਾ ਲੀਤਾ, ਹੀਰ ਜੱਟੀ ਨੱਪ ਬਾਹੋਂ "

895
ਨਾ ਹੜ ਮਨ੍ਹਾ ਕਰੇਂਦੇ ਯਾਰੋ, ਇਹ ਮੁਨਾਸਬ ਨਾਹੀਂ
ਰੰਨਾਂ ਨਾਲ਼ ਮਰਦ ਅਲੀਨਦੇ , ਕਰੋ ਸ਼ਰਮ ਤਸਾਹੀਂ
ਹਿੱਕ ਹਿਕੜੀ ਅੱਗੇ ਹੋਸੀ , ਕੁਛ ਤਫ਼ਾਵਤ ਨਾਹੀਂ
ਆਖ ਦਮੋਦਰ ਹੁਣ ਚੁੱਪ ਕਰੋ , ਕੋਟ ਕਬੂਲੇ ਤਾਈਂ

896
"ਭੁਸ ਸਹੀ ਸਿਰ ਖੇੜਿਆਂ ਸੁਣਦੇ , ਜੇ ਕੁੱਝ ਆਖਣ ਨਾਹੀਂ
ਮੈਂ ਸਿਰ ਕਾਮਲ ਮੁਰਸ਼ਦ ਸੱਚਾ , ਇਹ ਖਸਮ ਮੈਨ ਤੀਆ ਆਹੀ
ਸੋ ਈ ਸਾਹਿਬ ਢੂੰਡ ਲੱਧੂ ਸੇ , ਉਲ ਆਖ਼ਿਰ ਤਾਈਂ
ਆਖ ਦਮੋਦਰ ਰਾਂਝਾ ਸਾਹਿਬ ਸੱਚਾ , ਭੁਸ ਬਬੀਸੀ ਸੀਸ ਇਹਨਾ ਹੈਂ "

897
ਨਾਲ਼ ਰਬੀੜੇ , ਇਹੋ ਜੀਏ , ਕੋਟ ਕਬੂਲੇ ਆਏ
ਨਾਲ਼ ਨਮਾਸ਼ਾਂ ਦਾਖ਼ਲ ਹੋਏ , ਘੋੜੇ ਖ਼ਾਣਾਂ ਲਾਏ
ਘੇਰੇ ਹੋਏ ਦੋਹੀਂ ਬਨਦੋਏ , ਅੱਗੋਂ ਮੈਂ ਪਕੜ ਬਹਾਏ
ਆਖ ਦਮੋਦਰ ਦਿਨ੍ਹਾਂ ਅਦਾਲਤ , ਹੋਸੀ ਦੋਹਾਂ ਨਿਆਇ

898
ਰਾਤੀਂ ਖਾਐ ਸੁੱਤੇ ਸਭ ਸਾਉ, ਦਿਨ੍ਹਾਂ ਅਦਾਲਤ ਆਹੀ
ਘੇਰੇ ਦੇ ਵਿਚ ਦੋਵੇਂ ਸੁੱਤੇ, ਉੱਠੇ ਫੇਰ ਸਬਾ ਹੈਂ
ਅੱਠ ਤਿਆਰ ਥੀਵੋ ਚੋਰੌ , ਹਾਜ਼ਰ ਜਾਇ ਥੇਵਾ ਹੈਂ
ਆਖ ਦਮੋਦਰ ਵੱਡੇ ਕਚਹਿਰੀ , ਯਾਦ ਕੇਤੂ ਨੇਂ ਸਾਈਂ

899
ਚੱਠ ਚੱਠ ਕੋਟ ਕਬੂਲੇ ਚਲੀ, ਕਹੀਂ ਇਹ ਗੱਲ ਸੁਣਾਈ
ਝੰਗ ਸਿਆਲੀਂ ਧੀ ਚੂਚਕ ਦੀ , ਪੱਟੀ ਸੁਣੀਂਦੀ ਆਹੀ
ਚਾਕ ਸਮੇਤ ਸਿਵ ਵਿਚ ਕਬੂਲੇ , ਝੀੜਨ ਅਤੇ ਆਈ
ਆਖ ਦਮੋਦਰ ਵੇਖਣ ਤਾਈਂ , ਆਈ ਬਹੁਤ ਲੁਕਾਈ

900
ਕਾਜ਼ੀ ਮੁਫ਼ਤੀ ਹਾਕਮ ਬੈਠੇ , ਕਾਨੂੰਨਗੋ ਤਵਾਈ
ਕਸਬਾ ਲੋਕ ਵੜਿਆ ਵਿਚ ਕਚਹਿਰੀ , ਆਏ ਵੇਖਣ ਤਾਈਂ
ਢਕੇ ਆਇ ਖੜੇ ਤੇ ਨਾ ਹੜ , ਸਿਰ ਧਰ ਸੱਚਾ ਸਾਈਂ
ਆਖ ਦਮੋਦਰ ਪਿੱਛੇ ਕਾਜ਼ੀ , ਸ਼ਰਾਦੇ ਮਸਲੇ ਤਾਈਂ