ਸੋਹਣੀ ਮਹੀਂਵਾਲ

ਵਰ੍ਹਾ ਪਹਿਲਾ

ਮਾਂ ਸੋਹਣੀ ਦੀ ਸਦਵਾ ਦਾਈ,
ਦਿੰਦੀ ਸੌਂਪ ਤੇ ਪਾਲਨੇ ਪਾਂਵਦੀ ਸੀ ।
ਦਾਈ ਬਹੁਤ ਪਿਆਰ ਤੇ ਮਿਹਰ ਸੇਤੀ,
ਨਿੱਤ ਆਪਣਾ ਸ਼ੀਰ ਪਿਲਾਂਵਦੀ ਸੀ ।
ਹੋਰ ਕਈ ਸ਼ਰੀਣੀਆਂ ਦੁੱਧ ਪੇੜੇ,
ਮੱਖਣ ਖੰਡ ਦੇ ਨਾਲ ਚਟਾਂਵਦੀ ਸੀ ।
ਫ਼ਜ਼ਲ ਵਰ੍ਹੇ ਦੀ ਸੋਹਣੀ ਬਹਿਣ ਲੱਗੀ,
ਜੀਉ ਮਾਂ ਤੇ ਬਾਪ ਦੇ ਭਾਂਵਦੀ ਸੀ ।