ਸੋਹਣੀ ਮਹੀਂਵਾਲ

ਵਰ੍ਹਾ ਦੂਜਾ

ਦੂਜੇ ਵਰ੍ਹੇ ਦੀ ਸੋਹਣੀ ਟੁਰਨ ਲੱਗੀ,
ਕਰੇ ਨਾਲ ਇਸ਼ਾਰਤਾਂ ਗੱਲ ਮੀਆਂ ।
ਜੇਕਰ ਗੱਲ ਕਰਦੀ ਲੱਖ ਵਲ ਪੈਂਦੇ,
ਅਜੇ ਗੱਲ ਦਾ ਨਹੀਂ ਸੀ ਵੱਲ ਮੀਆਂ ।
ਮੁੱਖ ਚੌਧਵੀਂ ਰਾਤ ਦਾ ਚੰਦ ਆਹਾ,
ਸੋਹਨ ਤਖ਼ਤੀਆਂ ਹੱਸੀਆਂ ਗਲ ਮੀਆਂ ।
ਫ਼ਜ਼ਲ ਲੱਖ ਸ਼ਰੀਣੀਆਂ ਮਾਉਂ ਉਸ ਦੀ,
ਕੋਲ ਬੈਠ ਖਵਾਂਵਦੀ ਝੱਲ ਮੀਆਂ ।