ਸੋਹਣੀ ਮਹੀਂਵਾਲ

ਵਰ੍ਹਾ ਤੀਜਾ

ਵਰ੍ਹੇ ਤੀਜੇ ਦੀ ਜਾਂ ਹੋਈ ਸੋਹਣੀ,
ਮੂੰਹੋਂ ਗਲ ਕਰਦੀ ਨਾਲ ਪਿਆਰ ਮੀਆਂ ।
ਮਾਈ ਬਾਪ ਕਬੀਲੜਾ ਖਵੇਸ਼ ਸਾਰੇ,
ਕਰਦੇ ਜੀਉ ਤੇ ਜਾਨ ਨਿਸਾਰ ਮੀਆਂ ।
ਕਦੇ ਨਾਲ ਕੁੜੀਆਂ ਬਹਿ ਕੇ ਖੇਡਦੀ ਸੀ,
ਕਦੇ ਰੋ ਪੈਂਦੀ ਜ਼ਾਰੋ ਜ਼ਾਰ ਮੀਆਂ ।
ਫ਼ਜ਼ਲ ਸ਼ਾਹ ਖਿਡਾਵੀਆਂ ਸੋਹਣੀ ਦੀਆਂ,
ਕਈ ਗੋਲੀਆਂ ਸੀ ਟਹਿਲਦਾਰ ਮੀਆਂ ।