ਸੋਹਣੀ ਮਹੀਂਵਾਲ

ਵਰ੍ਹਾ ਚੌਥਾ

ਚੌਥੇ ਵਰ੍ਹੇ ਸਦਾਇ ਸੁਨਿਆਰ ਤਾਈਂ,
ਮਾਂ ਨੱਕ ਤੇ ਕੰਨ ਵਿਨ੍ਹਾਂਵਦੀ ਸੀ ।
ਕਰੇ ਤੁਰੰਤ ਤਿਆਰ ਨਾ ਦੇਰ ਲਾਏ,
ਜੋ ਕੁਝ ਸੋਹਣੀ ਚਾਹੁੰਦੀ ਖਾਂਵਦੀ ਸੀ ।
ਖੇਹਨੂੰ ਸੱਤ ਵੰਨਾਂ ਖ਼ਾਤਰ ਸੋਹਣੀ ਦੇ,
ਮਾਂ ਬੈਠ ਕੇ ਪਾਸ ਕਢਾਂਵਦੀ ਸੀ ।
ਫ਼ਜ਼ਲ ਸ਼ਾਹ ਮੀਆਂ ਮਾਂ ਚਾਹ ਕਰਕੇ,
ਕੁੜੀਆਂ ਸੱਦ ਕੇ ਪਾਸ ਖਿਡਾਂਵਦੀ ਸੀ ।