ਸੋਹਣੀ ਮਹੀਂਵਾਲ

ਵਰ੍ਹਾ ਪੰਜਵਾਂ

ਵਰ੍ਹੇ ਪੰਜਵੇਂ ਚੂੰਡੀਆਂ ਸੋਹਣੀ ਦੀਆਂ,
ਮਾਂ ਗੁੰਦ ਕੇ ਖ਼ੂਬ ਸਵਾਰੀਆਂ ਜੇ ।
ਗਲ ਪਾ ਕੁੜਤੀ ਉੱਤੇ ਦੇਇ ਚੁੰਨੀ,
ਫੌਜਾਂ ਹੁਸਨ ਦੇ ਮੁਲਕ ਤੇ ਚਾੜ੍ਹੀਆਂ ਜੇ ।
ਪਾਈ ਮਸ਼ਰੂ ਦੀ ਤੇੜ ਸਲਵਾਰ ਉਸ ਦੇ,
ਰਹੇ ਖੇਡਦੀ ਨਾਲ ਕਵਾਰੀਆਂ ਜੇ ।
ਫ਼ਜ਼ਲ ਸ਼ਾਹ ਅੱਖੀਂ ਸੁਰਮੇ ਧਾਰੀਆਂ ਸਨ,
ਜਿਵੇਂ ਤੇਜ਼ ਕਟਾਰੀਆਂ ਧਾਰੀਆਂ ਜੇ ।