ਸੋਹਣੀ ਮਹੀਂਵਾਲ

ਵਰ੍ਹਾ ਛੇਵਾਂ

ਵਰ੍ਹੇ ਛੇਵੇਂ ਦੀ ਗੁੱਡੀਆਂ ਖੇਡਦੀ ਸੀ,
ਸੱਦ ਪਿਆਰੀਆਂ ਅਹਿਲ ਸਹੇਲੀਆਂ ਨੂੰ ।
ਲੈ ਕੇ ਬੈਠਦੀ ਬਹੁਤ ਪਿਆਰ ਸੇਤੀ,
ਸ਼ੀਸ਼ ਮਹਿਲ ਦੇ ਵਿਚ ਅਕੇਲੀਆਂ ਨੂੰ ।
ਸੋਹਣੀ ਬਹੇ ਸਰਦਾਰ ਹੋ ਸੋਹਣੀਆਂ ਦੀ,
ਲਾਇਆ ਰੱਬ ਨੇ ਭਾਗ ਹਵੇਲੀਆਂ ਨੂੰ ।
ਫ਼ਜ਼ਲ ਸ਼ਾਹ ਸਈਆਂ ਨਾਲ ਮਿਲੇ ਏਵੇਂ,
ਜਿਵੇਂ ਮਿਲਣ ਬੇਲੀ ਨਿੱਤ ਬੇਲੀਆਂ ਨੂੰ ।