ਸੋਹਣੀ ਮਹੀਂਵਾਲ

ਵਰ੍ਹਾ ਸਤਵਾਂ

ਵਰ੍ਹੇ ਸੱਤਵੇਂ ਪੜ੍ਹੇ ਕੁਰਾਨ ਸੋਹਣੀ,
ਨਾਲ ਨੇਕ ਜ਼ਬਾਨ ਸਫ਼ਾ ਮੀਆਂ ।
ਐਨ ਹੇ ਹਮਜ਼ਾ ਹੋਰ ਹਰਫ਼ ਸਾਰੇ,
ਕਰੇ ਨਾਲ ਤਰੀਕ ਅਦਾ ਮੀਆਂ ।
ਸਬਕ ਯਾਦ ਕਰਕੇ ਬੀਬੀ ਆਪਣੀ ਨੂੰ,
ਦੇਵੇ ਨੇਕ ਜ਼ਬਾਨ ਸੁਣਾ ਮੀਆਂ ।
ਫ਼ਜ਼ਲ ਸ਼ਾਹ ਸੋਹਣੀ ਇਕ ਸਾਲ ਅੰਦਰ,
ਲਿਆ ਕੁੱਲ ਕੁਰਾਨ ਮੁਕਾ ਮੀਆਂ ।