ਸੋਹਣੀ ਮਹੀਂਵਾਲ

ਵਰ੍ਹਾ ਅਠਵਾਂ

ਵਰ੍ਹੇ ਅੱਠਵੇਂ ਸੱਦ ਸਹੇਲੀਆਂ ਨੂੰ,
ਨਾਲ ਪਿਆਰ ਦੇ ਛੋਪ ਰਲ ਪਾਂਵਦੀ ਸੀ ।
ਮੱਥਾ ਚਮਕਦਾ ਬਦਰ ਮੁਨੀਰ ਵਾਕਰ,
ਨੱਕ ਨੱਥ ਬੁਲਾਕ ਸੁਹਾਂਵਦੀ ਸੀ ।
ਨਾਜ਼ਕ ਬਾਂਹ ਉਲਾਰ ਕੇ ਤੰਦ ਪਾਵੇ,
ਨਾਲ ਸ਼ੌਂਕ ਦੇ ਕੱਤਦੀ ਗਾਂਵਦੀ ਸੀ ।
ਫ਼ਜ਼ਲ ਸ਼ਾਹ ਵਾਂਗੂੰ ਖੁਸ਼ਹਾਲ ਰਹਿੰਦੀ,
ਗ਼ਮ ਜੀਉ ਤੇ ਮੂਲ ਨਾ ਲਿਆਂਵਦੀ ਸੀ ।