ਸੋਹਣੀ ਮਹੀਂਵਾਲ

ਵਰ੍ਹਾ ਨਾਵਾਂ

ਨਾਵੇਂ ਵਰ੍ਹੇ ਸੀ ਹੁਸਨ ਨੇ ਚਮਕ ਮਾਰੀ,
ਹੂਰਾਂ ਜੱਨਤੀ ਦੇਖ ਸ਼ਰਮਾਨ ਮੀਆਂ ।
ਇਕੋ ਹਾਣ ਪਿਸਤਾਨ ਪਠਾਨ ਦੋਵੇਂ,
ਬੈਠੇ ਪਕੜ ਕੇ ਤੀਰ ਕਮਾਨ ਮੀਆਂ ।
ਮਿਰਗ ਦੇਖ ਕੇ ਅੱਖੀਆਂ ਸੋਹਣੀਆਂ ਨੂੰ,
ਫਿਰਨ ਜੰਗਲਾਂ ਵਿਚ ਹੈਰਾਨ ਮੀਆਂ ।
ਫ਼ਜ਼ਲ ਮੁੱਖ ਤੇ ਖਾਲ ਸਿਆਹ ਹਬਸ਼ੀ,
ਗੋਇਆ ਚੀਨ ਦਾ ਸੀ ਨਿਗ੍ਹਾਬਾਨ ਮੀਆਂ ।