ਸੋਹਣੀ ਮਹੀਂਵਾਲ

ਵਰ੍ਹਾ ਦਸਵਾਂ

ਦਸਵੇਂ ਵਰ੍ਹੇ ਚੜ੍ਹਾਂਵਦੀ ਦਸਤ ਵੰਗਾਂ,
ਚਾਂਦੀ ਸੋਨਿਓਂ ਰੰਗ ਸੁਵਾਰੀਆਂ ਨੂੰ ।
ਕਦੀ ਓਢਨੀ ਲੈ ਕੇ ਕਪੂਰ ਧੂੜੀ,
ਕਦੀ ਜੋੜਦੀ ਨਾਲ ਫੁਲਕਾਰੀਆਂ ਨੂੰ ।
ਕਦੀ ਲਏ ਸਾਲੂ ਕਦੀ ਲਏ ਭੋਛਨ,
ਕਦੀ ਛਾਇਲਾਂ ਛੋਪ ਸਾਲਾਰੀਆਂ ਨੂੰ ।
ਫ਼ਜ਼ਲ ਕੁੜਤੀਆਂ ਨਾਲ ਲਵਾਂਵਦੀ ਸੀ,
ਸੋਹਣੀ ਸੁਰਖ ਸਫ਼ੈਦ ਕਨਾਰੀਆਂ ਨੂੰ ।