ਸੋਹਣੀ ਮਹੀਂਵਾਲ

ਵਰ੍ਹਾ ਯਾਰਾਵਾਂ

ਵਰ੍ਹੇ ਯਾਰ੍ਹਵੇਂ ਅਕਲ ਸ਼ਊਰ ਆਇਆ,
ਕੀਤਾ ਨੂਰ ਜ਼ਹੂਰ ਖ਼ੁਦਾ ਮੀਆਂ ।
ਮਾਈ ਬਾਪ ਤਾਈਂ ਕਰਕੇ ਜੀ ਬੋਲੇ,
ਲਿਆਵੇ ਅਦਬ ਅਦਾਬ ਵਜਾ ਮੀਆਂ ।
ਅੱਖੀਂ ਸ਼ਰਮ ਹਯਾ ਦੇ ਨਾਲ ਰੱਖੇ,
ਕਿਸੇ ਤਰਫ਼ ਨਾ ਦੇਖਣੀ ਚਾ ਮੀਆਂ ।
ਫ਼ਜ਼ਲ ਭੁੱਲ ਜੇ ਕਰੇ ਨਿਗਾਹ ਸੋਹਣੀ,
ਕਈ ਸ਼ਾਹ ਹੋ ਜਾਣ ਗਦਾ ਮੀਆਂ ।