ਸੋਹਣੀ ਮਹੀਂਵਾਲ

ਤਥਾ

ਉਹਦੇ ਨੈਣ ਕਸੁੰਭੇ ਦੇ ਰੰਗ ਆਹੇ,
ਸੁਰਮਾ ਪਾਂਵਦੀ ਖ਼ੂਨ ਗੁਜ਼ਾਰਿਆਂ ਨੂੰ ।
ਨੱਕ ਵਾਂਗ ਤਲਵਾਰ ਦੀ ਧਾਰ ਆਹਾ,
ਪਾਏ ਧਾੜ ਹਜ਼ਾਰ ਵੇਚਾਰਿਆਂ ਨੂੰ ।
ਮੱਥਾ ਚੌਧਵੀਂ ਰਾਤ ਦਾ ਚੰਦ ਆਹਾ,
ਸੂਰਜ ਕਰੇ ਕੁਰਬਾਨ ਸਤਾਰਿਆਂ ਨੂੰ ।
ਫ਼ਜ਼ਲ ਖ਼ਾਸ ਤਸਵੀਰ ਕਸ਼ਮੀਰ ਦੀ ਸੀ,
ਰਹੇ ਹੋਸ਼ ਨਹੀਂ ਦੇਖਣੇ ਹਾਰਿਆਂ ਨੂੰ ।