ਸੋਹਣੀ ਮਹੀਂਵਾਲ

ਤਥਾ

ਹੋਂਠ ਲਾਲ ਸੂਹੇ ਵਾਂਗ ਲਾਲ ਰੱਤੇ,
ਲਾਲ ਵੇਖ ਸ਼ਰਮਾਂਵਦੇ ਲਾਲੀਆਂ ਨੂੰ ।
ਵਲਾਂ ਵਾਲੀਆਂ ਉਸਦੀਆਂ ਵਾਲੀਆਂ ਨੇ,
ਲਿਆ ਲੁੱਟ ਜਹਾਨ ਦੇ ਵਾਲੀਆਂ ਨੂੰ ।
ਵਲ ਵਲ ਪੇਚ ਸੁਆਰਦੀ ਮੁਖੜੇ ਤੇ,
ਲੋਕ ਨਾਗ ਸੱਦਣ ਜ਼ੁਲਫ਼ਾਂ ਕਾਲੀਆਂ ਨੂੰ ।
ਫ਼ਜ਼ਲ ਬਾਣ ਚਲਾਣ ਸਿਖਾਂਵਦੀ ਸੀ,
ਅੱਖੀਂ ਕਾਲੀਆਂ ਤੇ ਮਤਵਾਲੀਆਂ ਨੂੰ ।