ਸੋਹਣੀ ਮਹੀਂਵਾਲ

ਤਥਾ

ਸੋਹਣੇ ਦੰਦ ਆਹੇ ਦਾਣੇ ਮੋਤੀਆਂ ਦੇ,
ਸੋਹਣੇ ਤੌਰ ਰਖੇ ਪਾਲੋ ਪਾਲ ਮੀਆਂ ।
ਸੀਨੇ ਸਾਫ਼ ਤੇ ਸੇਉ ਵਲਾਇਤੀ ਸਨ,
ਜ਼ੁਲਫ਼ਾਂ ਨਾਗ ਆਹੇ ਰਖਵਾਲ ਮੀਆਂ ।
ਨੀਮ ਖ਼ਵਾਬ ਆਹੇ ਦੋਵੇਂ ਨੈਣ ਉਸਦੇ,
ਸੋਹਣਾ ਮੁਖ ਮਹਿਤਾਬ ਮਿਸਾਲ ਮੀਆਂ ।
ਨਾਲ ਨਾਜ਼ ਦੇ ਕਦਮ ਉਠਾਂਵਦੀ ਸੀ,
ਸੋਹਣੀ ਪੈਰ ਰਖੇ ਪਾਲੋ ਪਾਲ ਮੀਆਂ ।
ਸੋਹਣੇ ਪੈਰ ਕੂਲੇ ਨਾਜ਼ਕ ਵਾਂਗ ਰੇਸ਼ਮ,
ਮਹਿੰਦੀ ਨਾਲ ਰੰਗੇ ਲਾਲੋ ਲਾਲ ਮੀਆਂ ।
ਫ਼ਜ਼ਲ ਸ਼ਾਹ ਜਹਾਨ ਬੇਜਾਨ ਹੋਇਆ,
ਵੇਖ ਗਰਮ ਬਾਜ਼ਾਰ ਜਮਾਲ ਮੀਆਂ ।