ਸੋਹਣੀ ਮਹੀਂਵਾਲ

ਸੋਹਣੀ ਦੇ ਜ਼ੇਵਰ

ਸੋਹਣੀ ਹੁਸਨ ਦੀ ਖਾਨ ਉਸ਼ਨਾਕ ਆਹੀ,
ਟਿੱਕਾ ਵਾਂਗ ਸੂਰਜ ਲਾਟਾਂ ਮਾਰਦਾ ਸੀ ।
ਚੌਂਕਪਲੀ ਨੇ ਪੀਰ ਤੇ ਵਲੀ ਮੁੱਠੇ,
ਚੰਦਨਹਾਰ ਚਮਕਾਰ ਤਲਵਾਰ ਦਾ ਸੀ ।
ਅਤਰ ਦਾਨ ਗੁਮਾਨ ਦੇ ਨਾਲ ਬੈਠਾ,
ਫੌਜਦਾਰ ਹਜ਼ਾਰ ਸਵਾਰ ਦਾ ਸੀ ।
ਫ਼ਜ਼ਲ ਸ਼ਾਹ ਨਿਗਾਹ ਜੇ ਕਰੇ ਸੋਹਣੀ,
ਜੱਗ ਜਾਨ ਜਹਾਨ ਨੂੰ ਵਾਰਦਾ ਸੀ ।