ਸੋਹਣੀ ਮਹੀਂਵਾਲ

ਤਥਾ

ਮੋਹਨਮਾਲਾ ਨੇ ਮੋਹ ਜਹਾਨ ਲਿਆ,
ਕੰਠ ਮਾਲ ਕੀਤੀ ਕਠਨ ਜਾਨ ਜਾਨੀ ।
ਗਲ ਦੇ ਨਾਮ ਬਦਨਾਮ ਤਮਾਮ ਕੀਤੇ,
ਹੈਕਲ ਕਰੇ ਬੇਕਲ ਕੁਲ ਜਹਾਨ ਜਾਨੀ ।
ਕੰਨੀਂ ਸੋਹਣੀਆਂ ਝੁਮਕੀਆਂ ਝੁਮਕ ਲਾਈ,
ਚੰਦ ਚਮਕਦਾ ਜਿਵੇਂ ਅਸਮਾਨ ਜਾਨੀ ।
ਫ਼ਜ਼ਲ ਸ਼ਾਹ ਛੱਲੇ ਵਲਦਾਰ ਉਸ ਦੇ,
ਇਕ ਪਲਕ ਅੰਦਰ ਜਲ ਜਾਨ ਜਾਨੀ ।