ਸੋਹਣੀ ਮਹੀਂਵਾਲ

ਤਥਾ

ਬੰਦੀਆਂ ਬੰਦ ਕਰਨ ਰਾਹ ਆਸ਼ਕਾਂ ਦੇ,
ਜ਼ੰਜੀਰੀਆਂ ਚੁੱਕ ਜ਼ੰਜੀਰ ਕੀਤੇ ।
ਕੜੇ ਸ਼ੇਰ ਮੂੰਹੇਂ ਦਿੱਸਣ ਸ਼ੇਰ ਵਾਂਗੂੰ,
ਜਿਨ੍ਹਾਂ ਪੀਰ ਫ਼ਕੀਰ ਦਿਲਗੀਰ ਕੀਤੇ ।
ਫੌਜਾਂ ਪਹੁੰਚੀਆਂ ਨੇ ਦਿੱਲੀ ਦਿਲਾਂ ਉਤੇ,
ਆਣ ਪਹੁੰਚੀਆਂ ਲੱਖ ਵਹੀਰ ਕੀਤੇ ।
ਫ਼ਜ਼ਲ ਹੱਸ ਕੇ ਗੱਲ ਗਵਾਇ ਨਾਹੀਂ,
ਓਹਦੇ ਹੱਸ ਨੇ ਸ਼ਾਹ ਫ਼ਕੀਰ ਕੀਤੇ ।