ਸੋਹਣੀ ਮਹੀਂਵਾਲ

ਹੁਸਨ ਦਾ ਹੋਰ ਬਿਆਨ

ਜ਼ੁਲਫ਼ਾਂ ਨਾਗ ਕਾਲੇ ਕੁੰਡਲਦਾਰ ਆਹੇ,
ਬਾਝ ਛੇੜਿਆਂ ਮਾਰਦੇ ਡੰਗ ਮੀਆਂ ।
ਅੱਖੀਂ ਕੱਸ ਤੁਫੰਗ ਨਿਸ਼ਾਨ ਮਾਰਨ,
ਬਾਝ ਸੰਗ ਕਰੇਂਦੀਆਂ ਜੰਗ ਮੀਆਂ ।
ਇਕ ਦੀਦ ਕੰਨੋਂ ਨੈਣ ਜਾਨ ਕੱਢਣ,
ਲੈਂਦੇ ਮੁਫ਼ਤ ਨੇ ਖ਼ਲਕਤੋਂ ਮੰਗ ਮੀਆਂ ।
ਫ਼ਜ਼ਲ ਸ਼ਾਹ ਮਹਿਬੂਬ ਦੇ ਮੁੱਖ ਉੱਤੇ,
ਆਸ਼ਕ ਮਰਨ ਮਿਸਾਲ ਪਤੰਗ ਮੀਆਂ ।