ਸੋਹਣੀ ਮਹੀਂਵਾਲ

ਸੋਹਣੀ ਦਾ ਜਮਾਲ

ਸੋਹਣੀ ਆਸ਼ਕਾਂ ਦੇ ਲਹੂ ਨਾਲ ਰੱਤੀ,
ਨਾਜ਼ਕ ਪੈਰ ਜੋ ਫੁੱਲ ਗੁਲਾਬ ਮੀਆਂ ।
ਲੜੀਆਂ ਮੋਤੀਆਂ ਦੀਆਂ ਲੜੀਆਂ ਜਾ ਦਿੱਲੀ,
ਫੇਰ ਮਾਰਿਆ ਆਣ ਪੰਜਾਬ ਮੀਆਂ ।
ਦੀਵੇ ਨਾਲ ਪਤੰਗਿਆਂ ਜਿਵੇਂ ਕੀਤੀ,
ਏਵੇਂ ਆਸ਼ਕਾਂ ਦੀ ਬਣੀ ਬਾਬ ਮੀਆਂ ।
ਫ਼ਜ਼ਲ ਸ਼ਾਹ ਫ਼ਕੀਰ ਹੋ ਗਏ ਲੱਖਾਂ,
ਵੇਖ ਹੁਸਨ ਮਹਿਬੂਬ ਦੀ ਤਾਬ ਮੀਆਂ ।