ਸੋਹਣੀ ਮਹੀਂਵਾਲ

ਵਾਕ ਕਵੀ

ਰੱਬ ਸਿਫ਼ਤ ਸੁਨਾਇ ਮੌਕੂਫ ਏਥੇ,
ਤੇਰੇ ਕਹਿਣ ਤੋਂ ਹੁਸਨ ਕਮਾਲ ਬੇਲੀ ।
ਮਤਾਂ ਮਰੇ ਜਹਾਨ ਬੇਜਾਨ ਹੋ ਕੇ,
ਐਡੀ ਹੁਸਨ ਦੀ ਅੱਗ ਨਾ ਬਾਲ ਬੇਲੀ ।
ਜਾ ਕੇ ਬਲਖ਼ ਬੁਖ਼ਾਰਿਓਂ ਢੂੰਡ ਲਿਆਵੋ,
ਕਾਰਨ ਸੋਹਣੀ ਦੇ ਮਹੀਂਵਾਲ ਬੇਲੀ ।
ਫ਼ਜ਼ਲ ਵਿਚ ਗੁਜਰਾਤ ਦੇ ਆਣ ਉਸ ਨੂੰ,
ਕਰੋ ਸੋਹਣੀ ਦੇ ਨਾਲ ਸਵਾਲ ਬੇਲੀ ।