ਸੋਹਣੀ ਮਹੀਂਵਾਲ

ਸੱਯਦ ਅਬਦਲ ਕਾਦਰ ਜੀਲਾਨੀ ਦੀ ਸਿਫ਼ਤ

ਅਲੀ ਪਾਕ ਜਨਾਬ ਹੈ ਗੌਸ ਆਜ਼ਮ,
ਮਹੀਯੁੱਦੀਨ ਜਹਾਨ ਦਾ ਪੀਰ ਮੀਆਂ ।
ਨਾਲ ਇਕ ਨਿਗਾਹ ਦੇ ਸ਼ਾਹ ਕੀਤੇ,
ਕਈ ਲੱਖ ਕੰਗਾਲ ਫ਼ਕੀਰ ਮੀਆਂ ।
ਬਾਹਰ ਕੱਢਿਆ ਡੁੱਬਦਿਆਂ ਬੇੜਿਆਂ ਨੂੰ,
ਕਰਾਮਾਤ ਦੇ ਪਾਇ ਜ਼ੰਜੀਰ ਮੀਆਂ ।
ਫ਼ਜ਼ਲ ਸ਼ਾਹ ਨੂੰ ਕੁਝ ਪ੍ਰਵਾਹ ਨਾਹੀਂ,
ਜੈਂਦਾਂ ਪੀਰ ਪੀਰਾਂ ਦਸਤਗੀਰ ਮੀਆਂ ।