ਸੋਹਣੀ ਮਹੀਂਵਾਲ

ਮਿਰਜ਼ਾ ਆਲੀ ਦਾ ਘਰ ਨੂੰ ਮੁੜਨਾ

ਮਿਰਜ਼ਾ ਦੇ ਤਾਜ਼ੀਮ ਫ਼ਕੀਰ ਤਾਈਂ,
ਆਇਆ ਹਰਮ ਖ਼ਾਨੇ ਨਾਲ ਚਾਹ ਦੇ ਜੀ ।
ਰਾਤ ਚੌਧਵੀਂ ਰਾਤ ਦੀ ਚਾਂਦਨੀ ਸੀ,
ਸੂਰਜ ਇਕ ਹੋਇਆ ਨਾਲ ਮਾਹ ਦੇ ਜੀ ।
ਸੁੱਕਾ ਮੁੱਦਤਾਂ ਦਾ ਹੋਇਆ ਸੇਉ ਹਰਿਆ,
ਵਾਹ ਵਾਹ ਇਹ ਕੰਮ ਅੱਲਾਹ ਦੇ ਜੀ ।
ਫ਼ਜ਼ਲ ਸ਼ਾਹ ਨਾ ਵਿਚ ਸ਼ੁਮਾਰ ਹੋਵਨ,
ਜੋ ਜੋ ਫ਼ਜ਼ਲ ਹੋਵਨ ਓਸ ਸ਼ਾਹ ਦੇ ਜੀ ।