ਸੋਹਣੀ ਮਹੀਂਵਾਲ

ਮਿਰਜ਼ੇ ਦੀ ਮੁਰਾਦ ਬਰ ਆਉਣਾ

ਉਸੇ ਰਾਤ ਵਸਾਲ ਦੀ ਬਾਤ ਸੇਤੀ,
ਹੋਈ ਨਾਲ ਉਮੇਦ ਹਜ਼ੂਰ ਮੀਆਂ ।
ਗਏ ਖ਼ੈਰ ਦੇ ਗੁਜ਼ਰ ਨੌਂ ਮਾਹ ਪੂਰੇ,
ਦਾਦੀ ਸੱਦੀ ਆ ਨਾਲ ਜ਼ਰੂਰ ਮੀਆਂ ।
ਸੁਬ੍ਹਾ ਵਕਤ ਬੇਟਾ ਪੈਦਾਵਾਰ ਹੋਇਆ,
ਗਿਆ ਖਿੰਡ ਜਹਾਨ ਤੇ ਨੂਰ ਮੀਆਂ ।
ਫ਼ਜ਼ਲ ਸ਼ਾਹ ਜੇਕਰ ਘੜੀਓਂ ਮੀਂਹ ਵੱਸੇ,
ਨਾਹੀਂ ਰੱਬ ਰਹੀਮ ਥੀਂ ਦੂਰ ਮੀਆਂ ।