ਸੋਹਣੀ ਮਹੀਂਵਾਲ

ਨਾਂ ਰੱਖਣ ਦੀ ਰਸਮ

ਕੰਨੀਂ ਬਾਂਗ ਦਿਵਾਂਵਦਾ ਸੱਦ ਮੁੱਲਾਂ,
ਕਹਿਆ ਨਬੀ ਦਾ ਨਾਮ ਪਛਾਨ ਜਾਨੀ ।
ਉਸਦਾ ਨਾਮ ਰੱਖਣ ਇੱਜ਼ਤ ਬੇਗ ਮਿਰਜ਼ਾ,
ਦੇਖ ਫ਼ਾਲ ਕਿਤਾਬ ਕੁਰਆਨ ਜਾਨੀ ।
ਦਿਤੇ ਰੱਬ ਨੇ ਸਿਕ ਸਿਕੰਦਿਆਂ ਨੂੰ,
ਸਾਥੀ ਆਪ ਹੋਇਆ ਮਿਹਰਬਾਨ ਜਾਨੀ ।
ਫ਼ਜ਼ਲ ਸ਼ਾਹ ਦਾ ਬਦਰ ਕਮਾਲ ਹੋਇਆ,
ਯੂਸਫ਼ ਵਾਂਗ ਜ਼ਮਾਲ ਅਯਾਨ ਜਾਨੀ ।