ਸੋਹਣੀ ਮਹੀਂਵਾਲ

ਦੂਜਾ ਤੇ ਤੀਜਾ ਵਰ੍ਹਾ

ਦੂਜੇ ਵਰ੍ਹੇ ਗ਼ੁਲਾਮ ਹਰ ਰੋਜ਼ ਉਸ ਨੂੰ,
ਲੈ ਕੇ ਜਾਂਵਦਾ ਵਿਚ ਦਰਬਾਰ ਦੇ ਜੀ ।
ਆਸਾਂ ਸਿੱਕਦਿਆਂ ਆਸਾਂ ਵਰ ਆਈਆਂ,
ਨਿੱਤ ਰੱਬ ਦਾ ਸ਼ੁਕਰ ਗੁਜ਼ਾਰਦੇ ਜੀ ।
ਬਾਪ ਵਾਂਗ ਯਾਕੂਬ ਦੇ ਪਿਆਰ ਰੱਖੇ,
ਆਏ ਸਬਰ ਨਾ ਬਾਝ ਦੀਦਾਰ ਦੇ ਜੀ ।
ਤੀਜੇ ਵਰ੍ਹੇ ਨੂੰ ਫ਼ਜ਼ਲ ਥੀਂ ਮੀਂਹ ਵਰ੍ਹੇ,
ਲੱਗਾ ਗੱਲ ਕਰਨੇ ਨਾਲ ਪਿਆਰ ਦੇ ਜੀ ।