ਸੋਹਣੀ ਮਹੀਂਵਾਲ

ਸੋਹਣੀ ਦੀ ਮਾਂ ਨੇ ਬਲ਼ਾ ਕੇ ਗੱਲ ਪੁੱਛਣੀ

ਓੜਕ ਘਰੀਂ ਗਈ ਪਿਆਰੀ ਸੋਹਣੀ ਦੇ,
ਓਸੇ ਤੌਰ ਤੇ ਸੁਖ਼ਨ ਅਲਾ ਮੀਆਂ ।
ਗੱਲ ਸੋਹਣੀ ਦੀ ਉਸ ਦੀ ਮਾਂ ਤਾਈਂ,
ਦਿੱਤੀ ਕਿਸੇ ਹਸੂਦ ਸੁਣਾ ਮੀਆਂ ।
ਕੋਈ ਘੱਲ ਸ਼ਿਤਾਬ ਭੰਡਾਰ ਵਿਚੋਂ,
ਲਈ ਮਾਂ ਨੇ ਧੀ ਸਦਾ ਮੀਆਂ ।
ਲੱਗੀ ਕਰਨ ਨਸੀਹਤਾਂ ਹੋ ਗੁੱਸੇ,
ਫ਼ਜ਼ਲ ਸੋਹਣੀ ਪਾਸ ਬਹਾ ਮੀਆਂ ।