ਸੋਹਣੀ ਮਹੀਂਵਾਲ

ਮਾਂ ਦਾ ਸੋਹਣੀ ਨੂੰ ਗ਼ੁੱਸੇ ਹੋਣਾ

See this page in :  

ਤੋਬਾ ਆਖ ਅੰਮਾਂ ਝੂਠ ਬੋਲ ਨਾਹੀਂ,
ਏਸ ਗੱਲ ਨੂੰ ਖ਼ਾਸ ਨਿਤਾਰ ਮਾਏ ।
ਜੇਕਰ ਕੁਝ ਮੇਰੇ ਵਿਚ ਐਬ ਦੇਖੇਂ,
ਖਿੱਚ ਮਾਰ ਮੈਨੂੰ ਤਲਵਾਰ ਮਾਏ ।
ਕੁਝ ਖ਼ੌਫ਼ ਖ਼ੁਦਾਇ ਨਾ ਮੂਲ ਤੈਨੂੰ,
ਧੀਆਂ ਕਵਾਰੀਆਂ ਨੂੰ ਦੱਸੇ ਯਾਰ ਮਾਏ ।
ਕਿਤੇ ਅੱਖੀਆਂ ਪਰਤ ਨਾ ਵੇਖਿਆ ਮੈਂ,
ਸ਼ਰਮਸਾਰ ਰਹੀ, ਸ਼ਰਮਸਾਰ ਮਾਏ ।
ਦੇਵੇਂ ਦੋਸ਼ ਪਈ ਬੇਦੋਸ਼ ਤਾਈਂ,
ਭਲਾ ਗ਼ੈਬ ਦੇ ਬਾਜ ਨਾ ਮਾਰ ਮਾਏ ।
ਫ਼ਜ਼ਲ ਸ਼ਾਹ ਤੋਂ ਪੁੱਛ ਅਹਿਵਾਲ ਮੇਰਾ,
ਜੇਕਰ ਨਹੀਂ ਤੈਨੂੰ ਇਤਬਾਰ ਮਾਏ ।

ਫ਼ਜ਼ਲ ਸ਼ਾਹ ਦੀ ਹੋਰ ਕਵਿਤਾ