ਸੋਹਣੀ ਮਹੀਂਵਾਲ

ਤਥਾ

ਬੱਸ ਬੱਸ ਮੀਆਂ ਮੱਤੀਂ ਦੇ ਨਾਹੀਂ,
ਇਸ਼ਕ ਜਾਣਦਾ ਨਹੀਂ ਬਖੇੜਿਆਂ ਨੂੰ ।
ਮੱਤਾਂ ਸਭ ਨਸੀਹਤਾਂ ਘੋਲ ਪੀਵੇ,
ਕਾਹਨੂੰ ਛੇੜਿਆ ਈ ਇਨ੍ਹਾਂ ਝੇੜਿਆਂ ਨੂੰ ।
ਸੁਣ ਗੱਲ ਮਕਸੂਦ ਦੀ ਆਪ ਮੂੰਹੋਂ,
ਛੱਡ ਸਾਰਿਆਂ ਝਗੜਿਆਂ ਝੇੜਿਆਂ ਨੂੰ ।
ਫ਼ਜ਼ਲ ਮੰਗ ਦੁਆਇ ਖ਼ੁਦਾਇ ਅੱਗੇ,
ਜਿਹੜਾ ਪਾਰ ਲਾਏ ਲੱਖਾਂ ਬੇੜਿਆਂ ਨੂੰ ।